ਪੰਜਾਬ

punjab

ETV Bharat / sitara

ਮੁੜ ਤੋਂ ਪ੍ਰਸਾਰਿਤ ਹੋਵੇਗਾ ਨਾਗਿਨ ਦਾ ਪਹਿਲਾ ਭਾਗ

ਕਲਰਸ 'ਤੇ ਬਿੱਗ ਬੌਸ-13, ਬਾਲਿਕਾ ਵਧੂ ਜਿਹੇ ਹਿੱਟ ਸ਼ੋਅ ਮੁੜ ਤੋਂ ਪ੍ਰਸਾਰਿਤ ਹੋ ਰਹੇ ਹਨ। ਹੁਣ ਇਸ 'ਚ ਇੱਕ ਹੋਰ ਸ਼ੋਅ ਸ਼ਾਮਲ ਹੋਣ ਵਾਲਾ ਹੈ। 'ਨਾਗਿਨ' ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ ਹੈ। ਨਾਗਿਨ ਸੀਜ਼ਨ-1 ਇੱਕ ਵਾਰ ਫਿਰ ਟੀਵੀ 'ਤੇ ਵਾਪਸ ਆਉਣ ਵਾਲਾ ਹੈ।

colors tv re telecast naagin season 1
ਫ਼ੋਟੋ

By

Published : Apr 14, 2020, 9:40 PM IST

ਮੁੰਬਈ: ਲੌਕਡਾਊਨ ਕਾਰਨ ਟੀਵੀ ਸ਼ੋਅਜ਼ ਦੀ ਸ਼ੂਟਿੰਗਸ ਬੰਦ ਪਈਆਂ ਹਨ। ਅਜਿਹੀ ਸਥਿਤੀ 'ਚ ਸ਼ੋਅ ਮੇਕਰਾਂ ਅਤੇ ਚੈਨਲ ਨੇ ਪੁਰਾਣੇ ਸੁਪਰਹਿੱਟ ਸ਼ੋਅ ਨੂੰ ਮੁੜ ਤੋਂ ਪ੍ਰਸਾਰਿਤ ਕਰਨ ਦਾ ਫ਼ੈਸਲਾ ਕੀਤਾ ਹੈ। ਕਲਰਸ 'ਤੇ ਬਿੱਗ ਬੌਸ-13, ਬਾਲਿਕਾ ਵਧੂ ਜਿਹੇ ਹਿੱਟ ਸ਼ੋਅ ਮੁੜ ਤੋਂ ਪ੍ਰਸਾਰਿਤ ਹੋ ਰਹੇ ਹਨ। ਹੁਣ ਇਸ 'ਚ ਇੱਕ ਹੋਰ ਸ਼ੋਅ ਸ਼ਾਮਲ ਹੋਣ ਵਾਲਾ ਹੈ।

'ਨਾਗਿਨ' ਦੇ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ ਹੈ। ਨਾਗਿਨ ਸੀਜ਼ਨ-1 ਇੱਕ ਵਾਰ ਫਿਰ ਟੀਵੀ 'ਤੇ ਵਾਪਸ ਆਉਣ ਵਾਲਾ ਹੈ। ਸੁਧਾ ਚੰਦਰਨ ਨੇ ਇੰਸਟਾਗ੍ਰਾਮ 'ਤੇ ਇਸ ਖੁਸ਼ਖਬਰੀ ਨੂੰ ਸਾਂਝਾ ਕਰਦਿਆਂ ਲਿਖਿਆ, "ਨਾਗਿਨ ਸੀਜ਼ਨ-1 ਕਲਰਸ 'ਤੇ ਰਾਤ 9 ਵਜੇ ਵੇਖੋ। ਤੁਹਾਡੀ ਯਾਮਿਨੀ ਫਿਰ ਵਾਪਸ ਆ ਗਈ ਹੈ।" ਹਾਲਾਂਕਿ ਸੁਧਾ ਦੇ ਇਸ ਅਕਾਊਂਟ 'ਤੇ ਬਲਿਊ ਟਿਕ ਨਹੀਂ ਹੈ, ਪਰ ਕਈ ਟੀਵੀ ਸਿਤਾਰਿਆਂ ਨੇ ਸੁਧਾ ਦੀ ਪੋਸਟ 'ਤੇ ਕੁਮੈਂਟ ਕੀਤੇ ਹਨ।

ਦੱਸ ਦੇਈਏ ਕਿ ਪਹਿਲੇ ਪਾਰਟ 'ਚ ਮੌਨੀ ਰਾਏ ਅਤੇ ਅਦਾ ਖ਼ਾਨ ਨੇ ਨਾਗਿਨ ਦੀ ਭੂਮਿਕਾ ਨਿਭਾਈ ਸੀ। ਅਰਜੁਨ ਬਿਜਲਾਨੀ ਨੇ ਮੁੱਖ ਭੂਮਿਕਾ ਨਿਭਾਈ ਸੀ। ਉੱਥੇ ਹੀ ਸੁਧਾ ਚੰਦਰਨ ਨੇ ਨੈਗੇਟਿਵ ਕਿਰਦਾਰ ਨਿਭਾਇਆ ਸੀ। ਨਾਗਿਨ ਦਾ ਪਹਿਲਾ ਪਾਰਟ ਜ਼ਬਰਦਸਤ ਹਿੱਟ ਰਿਹਾ ਸੀ। ਫਿਲਹਾਲ ਇਸ ਦਾ ਚੌਥਾ ਪਾਰਟ ਚੱਲ ਰਿਹਾ ਹੈ, ਪਰ ਲੌਕਡਾਊਨ ਕਾਰਨ ਨਾਗਿਨ-4 ਦੀ ਸ਼ੂਟਿੰਗ ਰੋਕ ਦਿੱਤੀ ਗਈ ਹੈ।

ABOUT THE AUTHOR

...view details