ਮੁੰਬਈ : ਕਲਰਜ਼ ਟੀ.ਵੀ ਸ਼ੋਅ 'ਬਿੱਗ ਬੌਸ 13' ਦਾ ਟੀਜ਼ਰ ਜਾਰੀ ਹੋ ਗਿਆ ਹੈ। ਟੀਜ਼ਰ ਵਿੱਚ ਸਲਮਾਨ ਖ਼ਾਨ ਸਟੇਸ਼ਨ ਮਾਸਟਰ ਦੀ ਭੂਮਿਕਾ ਵਿੱਚ ਦਿਖਾਈ ਦੇ ਰਹੇ ਹਨ। ਸ਼ੋਅ ਦਾ ਟੀਜ਼ਰ ਸੋਸ਼ਲ ਮੀਡੀਆ 'ਤੇ ਜਾਰੀ ਕੀਤਾ ਗਿਆ ਹੈ। ਸ਼ੋਅ ਕਦੋਂ ਸ਼ੁਰੂ ਹੋਵੇਗਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ, ਪਰ ਸੋਸ਼ਲ ਮੀਡੀਆ ‘ਤੇ 29 ਸਤੰਬਰ ਦੀ ਤਾਰੀਖ਼ ਕਾਫ਼ੀ ਚਰਚਾ ਵਿੱਚ ਹੈ।
ਰਿਪੋਰਟਾਂ ਮੁਤਾਬਿਕ, ਸ਼ੋਅ 29 ਸਤੰਬਰ ਤੋਂ ਸ਼ੁਰੂ ਹੋ ਸਕਦਾ ਹੈ। ਟੀਜ਼ਰ 'ਚ ਸਲਮਾਨ ਖ਼ਾਨ ਨੇ ਸ਼ੋਅ ਨਾਲ ਜੁੜੇ ਦੋ ਅਹਿਮ ਰਾਜ਼ ਖੋਲ੍ਹੇ ਹਨ।
ਜਾਣਕਾਰੀ ਮੁਤਾਬਕ ਟੀਜ਼ਰ ਵਿੱਚ ਸਲਮਾਨ ਖ਼ਾਨ ਸਟੇਸ਼ਨ ਮਾਸਟਰ ਬਣੇ ਦਿਖਾਈ ਦੇ ਰਹੇ ਹਨ ਤੇ ਪਿੱਛੋਂ ਰੇਲ ਦੀ ਰਫ਼ਤਾਰ ਦੱਸ ਰਹੀ ਹੈ ਕਿ ਇਸ ਵਾਰ ਸ਼ੋਅ ਕਾਫ਼ੀ ਦਿਲਚਸਪ ਹੋਵੇਗਾ। ਵੀਡੀਓ ਵਿੱਚ ਸਲਮਾਨ ਦਾ ਕਹਿਣਾ ਹੈ ਕਿ ਕਿਰਪਾ ਕਰਕੇ ਧਿਆਨ ਦਿਓ ਕਿ ਇਸ ਵਾਰ 'ਬਿੱਗ ਬੌਸ 13' ਦੀ ਗੱਡੀ ਹੋਵੇਗੀ ਸਟਾਰ ਸਪੈਸ਼ਲ। ਚਾਰ ਹਫ਼ਤਿਆਂ ਵਿੱਚ ਪੁੰਹਚੇਗੀ ਫ਼ਾਈਨਲ ਤੱਕ।
ਹੋਰ ਪੜ੍ਹੋ : 'ਬਿੱਗ ਬੌਸ 13' ਦੀ ਤਿਆਰੀ ਹੋਈ ਸ਼ੁਰੂ, ਛੇਤੀ ਹੋਵੇਗਾ ਪ੍ਰਸਾਰਿਤ
'ਬਿੱਗ ਬੌਸ 13' ਦੇ ਟੀਜ਼ਰ ਵਿੱਚ ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ ਕਿ ਸ਼ੋਅ ਵਿੱਚ ਸਿਰਫ਼ ਸਿਤਾਰਿਆਂ ਦੀ ਐਂਟਰੀ ਹੋਵੇਗੀ। ਸ਼ੋਅ ਵਿੱਚ ਸਭ ਤੋਂ ਵੱਡਾ ਮੋੜ ਚਾਰ ਹਫ਼ਤਿਆਂ ਵਿੱਚ ਫ਼ਾਈਨਲ ਵਿੱਚ ਪਹੁੰਚਣ ਵਾਲੇ ਸਿਤਾਰਿਆਂ ਦਾ ਹੋਵੇਗਾ, ਪਰ ਫ਼ਿਰ ਵੀ ਸਾਰਿਆਂ ਵਿਚਕਾਰ ਸ਼ੋਅ ਦੀ ਲੜਾਈ ਜਾਰੀ ਰਹੇਗੀ। ਸ਼ੋਅ ਵਿੱਚ ਸ਼ਾਮਲ ਹੋਣ ਵਾਲੇ ਮਸ਼ਹੂਰ ਪ੍ਰਤੀਭਾਗੀਆਂ ਦੀ ਸੂਚੀ ਅਜੇ ਸਾਹਮਣੇ ਨਹੀਂ ਆਈ ਹੈ, ਪਰ ਕਈ ਸਿਤਾਰਿਆਂ ਦੇ ਨਾਂਅ ਚਰਚਾ ਵਿੱਚ ਹਨ, ਜਿੰਨ੍ਹਾਂ ਵਿੱਚ ਚੰਕੀ ਪਾਂਡੇ, ਰਾਜਪਾਲ ਯਾਦਵ, ਕਰਨ ਪਟੇਲ, ਸ਼ਿਵਿਨ ਨਾਰੰਗ, ਕਰਨ ਵੋਹਰਾ, ਟੀਨਾ ਦੱਤਾ, ਡੈਬਲੀਨਾ, ਅੰਕਿਤਾ ਲੋਖੰਡੇ ਸ਼ਾਮਲ ਹਨ।
ਕਲਰਜ਼ ਟੀ.ਵੀ ਨੇ ਟਵੀਟਰ ਉੱਤੇ ਸ਼ੋਅ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਲੋਕ ਇਸ ਵਾਰ ਦੇ ਬਿੱਗ ਬੌਸ 13 ਲਈ ਤਿਆਰ ਰਹਿਣ।
ਸਲਮਾਨ ਖ਼ਾਨ ਨੂੰ ਸਟੇਸ਼ਨ ਮਾਸਟਰ ਦੇ ਰੂਪ ਵਿੱਚ ਵੇਖਣਾ ਇਹ ਵੀ ਸੰਕੇਤ ਦੇ ਰਹੇ ਹਨ ਕਿ ਇਸ ਵਾਰ ਬਿੱਗ ਬੌਸ ਦੇ ਘਰ ਦਾ ਵਿਸ਼ਾ ਇਸ ਨਾਲ ਸਬੰਧਤ ਹੋ ਸਕਦਾ ਹੈ। ਇਸ ਵਾਰ 'ਬਿੱਗ ਬੌਸ 13' ਦਾ ਸੈੱਟ ਮੁੰਬਈ ਦੀ ਫ਼ਿਲਮ ਸਿਟੀ ਵਿੱਚ ਬਣਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਪਿਛਲੇ ਸਾਰੇ ਸੀਜ਼ਨਾਂ ਦੀ ਸ਼ੂਟਿੰਗ ਲੋਨਾਵਾਲਾ ਵਿੱਚ ਕੀਤੀ ਜਾਂਦੀ ਸੀ। ਟੀਆਰਪੀ ਚਾਰਟ ਵਿੱਚ ਸ਼ੋਅ ਨੂੰ ਸਿਖ਼ਰ 'ਤੇ ਲਿਆਉਣ ਲਈ ਨਿਰਮਾਤਾਵਾਂ ਨੇ ਇੱਕ ਨਿਵੇਕਲੀ ਯੋਜਨਾ ਬਾਰੇ ਸੋਚਿਆ ਹੈ। ਇਸ ਵਾਰ ਸ਼ੋਅ ਵਿੱਚ ਸਭ ਤੋਂ ਦਿਲਚਸਪ ਮੋੜ ਦੇਖਣ ਨੂੰ ਮਿਲ ਸਕਦਾ ਹੈ।