ਪੰਜਾਬ

punjab

ETV Bharat / sitara

ਪਿਆਰ ਦੇ ਅਹਿਸਾਸ ਨੂੰ ਬਿਆਨ ਕਰਦਾ 'ਤੇਰੀਆਂ ਦੀਦਾਂ' ਗੀਤ

ਪਰਮੀਸ਼ ਅਤੇ ਵਾਮਿਕਾ ਦੀ ਰਿਲੀਜ਼ ਹੋਣ ਵਾਲੀ ਫ਼ਿਲਮ 'ਦਿਲ ਦੀਆਂ ਗੱਲਾਂ' ਦਾ ਗੀਤ 'ਤੇਰੀਆਂ ਦੀਦਾਂ' ਯੂਟਿਊਬ 'ਤੇ ਟ੍ਰੇਂਡਿੰਗ ਚੱਲ ਰਿਹਾ ਹੈ।

By

Published : Apr 30, 2019, 9:25 PM IST

ਫ਼ੋਟੋ

ਚੰਡੀਗੜ੍ਹ: 3 ਮਈ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਦਿਲ ਦੀਆਂ ਗੱਲਾਂ' ਦਾ ਗੀਤ 'ਤੇਰੀਆਂ ਦੀਦਾਂ' ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਸ ਵੇਲੇ ਇਹ ਗੀਤ ਯੂਟਿਊਬ ਦੇ 5 ਵੇਂ ਨਬੰਰ 'ਤੇ ਟ੍ਰੇਂਡ ਕਰ ਰਿਹਾ ਹੈ।
ਇਸ ਗੀਤ 'ਚ ਪਰਮੀਸ਼ ਅਤੇ ਵਾਮਿਕਾ ਦੀ ਕੈਮਿਸਟਰੀ ਵੇਖਣ ਨੂੰ ਮਿਲਦੀ ਹੈ। ਪਿਆਰ ਦੇ ਇਹਸਾਸ ਨੂੰ ਬਿਆਨ ਕਰਦੇ ਇਸ ਗੀਤ 'ਚ ਵਾਮਿਕਾ ਦੀ ਈਰਖ਼ਾ ਦਿਖਾਈ ਗਈ ਹੈ ਜਦੋਂ ਕੋਈ ਵੀ ਕੁੜੀ ਪਰਮੀਸ਼ ਵਰਮਾ ਦੇ ਕੋਲ ਆਉਣ ਦੀ ਕੋੇਸ਼ਿਸ਼ ਕਰਦੀ ਹੈ ਤਾਂ ਵਾਮਿਕਾ ਕਿਵੇਂ ਗੁੱਸੇ ਹੁੰਦੀ ਹੈ ਉਹ ਹੀ ਇਸ ਗੀਤ 'ਚ ਜਾਣ ਪਾਉਂਦਾ ਹੈ।

ਦੱਸਣਯੋਗ ਹੈ ਕਿ ਇਸ ਗੀਤ ਨੂੰ ਅਵਾਜ਼ ਪ੍ਰਭ ਗਿੱਲ ਨੇ ਦਿੱਤੀ ਹੈ। ਦੇਸੀ ਕ੍ਰੂ ਦੇ ਸੰਗੀਤ 'ਤੇ ਮਨਦੀਪ ਮਾਵੀ ਨੇ ਬਹੁਤ ਹੀ ਵਧੀਆ ਬੋਲ ਦਿੱਤੇ ਹਨ। ਸਪੀਡ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਏ ਇਸ ਗੀਤ ਨੂੰ ਹੁਣ ਤੱਕ 2 ਮਿਲੀਅਨ ਤੋਂ ਵੱਧ ਲੋਕ ਵੇਖ ਚੁੱਕੇ ਹਨ।

ABOUT THE AUTHOR

...view details