ਤੇਲਗੂ ਅਦਕਾਰਾ ਨਵਨੀਤ ਕੌਰ ਰਾਣਾ ਪੁੱਜੀ ਸੰਸਦ 'ਚ
ਮਹਾਰਾਸ਼ਟਰ ਦੇ ਅਮਰਾਵਤੀ ਹਲਕੇ ਤੋਂ ਜੇਤੂ ਰਹੀ ਅਦਕਾਰਾ ਨਵਨੀਤ ਕੌਰ ਰਾਣਾ ਨੇ ਲੋਕਸਭਾ ਚੋਣਾਂ 2019 ਜਿੱਤੀਆਂ ਹਨ। ਨਵਨੀਤ ਕੌਰ ਰਾਣਾ ਸਿਆਸੀ ਆਗੂ ਤੋਂ ਇਲਾਵਾ ਇਕ ਅਦਾਕਾਰਾ ਵੀ ਰਹਿ ਚੁੱਕੀ ਹੈ। ਉਨ੍ਹਾਂ ਕਈ ਤੇਲਗੂ, ਪੰਜਾਬੀ ਅਤੇ ਕਈ ਹੋਰ ਭਾਸ਼ਾਵਾਂ 'ਚ ਕੰਮ ਕੀਤਾ ਹੋਇਆ ਹੈ।
ਚੰਡੀਗੜ੍ਹ: ਪੰਜਾਬ ਦੀ ਰਹਿਣ ਵਾਲੀ ਨਵਨੀਤ ਕੌਰ ਨੇ ਦੱਖਣੀ ਭਾਰਤ ਦੀ ਸਿਆਸਤ ਵੱਲ ਰੁੱਖ ਕੀਤਾ ਹੈ। ਦੱਸ ਦਈਏ ਕਿ ਨਵਨੀਤ ਕੌਰ ਅਦਾਕਾਰੀ ਤੋਂ ਸਿਆਸਤ ਵੱਲ ਆਈ ਹੈ। ਉਨ੍ਹਾਂ ਤੇਲਗੂ ਫ਼ਿਲਮਾਂ ਤੋਂ ਇਲਾਵਾ ਪੰਜਾਬੀ ਅਤੇ ਕਈ ਹੋਰ ਭਾਸ਼ਾਵਾਂ 'ਚ ਕੰਮ ਕੀਤਾ ਹੈ।
34 ਸਾਲਾਂ ਇਸ ਅਦਾਕਾਰਾ ਨੇ ਮਹਾਰਾਸ਼ਟਰ ਦੇ ਅਮਰਾਵਤੀ ਹਲਕੇ ਤੋਂ ਇਸ ਵਾਰ ਲੋਕਸਭਾ ਚੋਣਾਂ ਲੜੀਆਂ ਸਨ ਅਤੇ 36,000 ਤੋਂ ਵੱਧ ਵੋਟਾਂ ਨਾਲ ਚੋਣਾਂ ਜਿੱਤੀਆਂ ਸਨ। ਨਵਨੀਤ ਕੌਰ ਨੇ ਇਸ ਵਾਰ ਚੋਣਾਂ ਸਿਆਸੀ ਸੰਗਠਨ 'ਯੁਵਾ ਸਵਾਭੀਮਾਨੀ ਪਕਸ਼' ਤੋਂ ਲੜ੍ਹੀਆਂ ਸਨ।
ਜ਼ਿਕਰਯੋਗ ਹੈ ਕਿ ਨਵਨੀਤ ਕੌਰ ਰਾਣਾ ਨੇ 2014 ਲੋਕਸਭਾ ਚੋਣਾਂ ਵੀ ਲੜੀਆਂ ਸਨ। ਪਰ ਉਸ ਵੇਲੇ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਉਸ ਵੇਲੇ ਚੋਣਾਂ NCP ਦੀ ਉਮੀਦਵਾਰੀ ਤੋਂ ਲੜੀਆਂ ਸਨ।