ਸੋਨੂੰ ਸੂਦ ਨੂੰ ਆਈ ਆਪਣੇ ਪਿਤਾ ਦੀ ਯਾਦ , ਸਾਂਝੀ ਕੀਤਾ ਇਕ ਭਾਵੁਕ ਪੋਸਟ - father
ਬਾਲੀਵੁੱਡ ਅਦਾਕਾਰ ਸੋਨੂੰ ਸੂਦ ਨੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸਾਂਝੀ ਕੀਤੀ ਹੈ ਜਿਸ 'ਚ ਉਹ ਆਪਣੇ ਪਿਤਾ ਦਾ ਸਕੂਟਰ ਚਲਾਉਂਦੇ ਹੋਏ ਵਿਖਾਈ ਦੇ ਰਹੇ ਹਨ।
ਚੰਡੀਗੜ੍ਹ : ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਸੋਨੂੰ ਸੂਦ ਨੇ ਇਕ ਭਾਵੁਕ ਵੀਡੀਓ ਇੰਸਟਾਗ੍ਰਾਮ 'ਤੇ ਸਾਂਝੀ ਕੀਤੀ ਹੈ। ਇਸ ਵੀਡੀਓ 'ਚ ਉਹ ਆਪਣੇ ਪਿਤਾ ਦਾ ਸਕੂਟਰ ਚਲਾਉਂਦੇ ਹੋਏ ਨਜ਼ਰ ਆ ਰਹੇ ਹਨ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸੋਨੂੰ ਸੂਦ ਨੇ ਕਿਹਾ ਕਿ ਬੇਸ਼ੱਕ ਅੱਜ ਮੇਰੇ ਕੋਲ ਵੱਡੀਆਂ ਗੱਡੀਆਂ ਹਨ ਪਰ ਇਹ ਸਕੂਟਰ ਹਮੇਸ਼ਾ ਤੋਂ ਮੈਨੂੰ ਪਸੰਦ ਹੈ ਪਤਾ ਨਹੀਂ ਕਿੰਨੀ ਵਾਰੀ ਮੈਂ ਇਸ 'ਤੇ ਮੈਂ ਆਪਣੇ ਪਿਤਾ ਜੀ ਨਾਲ ਇਸ ਦੀ ਸਵਾਰੀ ਕੀਤੀ ਹੋਵੇਗੀ। ਇਸ ਸਕੂਟਰ ਦੀ ਆਵਾਜ਼ 'ਚ ਇਕ ਅਜੀਬ ਜਿਹਾ ਅਹਿਸਾਸ ਹੈ ਜੋ ਬੰਦੇ 'ਚ ਐਨਰਜੀ ਭਰ ਦਿੰਦਾ ਹੈ। ਪਿਤਾ ਜੀ ਤੁਹਾਡੀ ਬਹੁਤ ਯਾਦ ਆਉਂਦੀ ਹੈ। ਮੈਂ ਵਾਅਦਾ ਕਰਦਾ ਹਾਂ ਕਿ ਮੈਂ ਇਸ ਦਾ ਬਹੁਤ ਧਿਆਨ ਰੱਖਾਂਗਾਂ।