ਪੰਜਾਬ

punjab

ETV Bharat / sitara

ਸੁਸ਼ਾਂਤ ਦੇ ਸਨਮਾਨ ਵਿੱਚ ਜਨਮਦਿਨ ਨਹੀਂ ਮਨਾਉਣਗੇ ਸ਼ੇਖਰ ਸੁਮਨ - not celebrate birthday

ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਸਨਮਾਨ ਵਿੱਚ ਸ਼ੇਖਰ ਸੁਮਨ ਆਪਣਾ ਜਨਮਦਿਨ ਨਹੀਂ ਮਨਾਉਣਗੇ। ਉਨ੍ਹਾਂ ਨੇ ਟਵੀਟ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ।

ਸੁਸ਼ਾਂਤ ਦੇ ਸਨਮਾਨ ਵਿੱਚ ਜਨਮਦਿਨ ਨਹੀਂ ਮਨਾਉਣਗੇ ਸ਼ੇਖਰ ਸੁਮਨ
ਸੁਸ਼ਾਂਤ ਦੇ ਸਨਮਾਨ ਵਿੱਚ ਜਨਮਦਿਨ ਨਹੀਂ ਮਨਾਉਣਗੇ ਸ਼ੇਖਰ ਸੁਮਨ

By

Published : Dec 6, 2020, 1:28 PM IST

ਮੁੰਬਈ: ਅਦਾਕਾਰ ਸ਼ੇਖਰ ਸੁਮਨ ਨੇ ਸ਼ਨੀਵਾਰ ਨੂੰ ਦੱਸਿਆ ਕਿ ਇਸ ਸਾਲ ਉਹ ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੇ ਸਨਮਾਨ ਵਿੱਚ ਆਪਣਾ ਜਨਮਦਿਨ ਨਹੀਂ ਮਨਾਉਣਗੇ। ਸ਼ੇਖਰ ਸੁਮਨ ਦਾ ਜਨਮ 7 ਦਸੰਬਰ, 1962 ਨੂੰ ਪਟਨਾ ਵਿੱਚ ਹੋਇਆ ਸੀ।

ਸ਼ੇਖਰ ਸੁਮਨ ਨੇ ਟਵੀਟ ਕੀਤਾ, 'ਮੈਂ 7 ਦਸੰਬਰ ਨੂੰ ਆਪਣਾ ਜਨਮਦਿਨ ਨਹੀਂ ਮਨਾ ਰਿਹਾ। ਸੁਸ਼ਾਂਤ ਲਈ ਘੱਟੋ ਘੱਟ ਮੈਂ ਇਨ੍ਹਾਂ ਤਾਂ ਕਰ ਸਕਦਾ ਹਾਂ। ਫਿਲਹਾਲ ਮੈਂ ਜਸ਼ਨ ਮਨਾਉਣ ਦੇ ਮੂਡ ਵਿੱਚ ਨਹੀਂ ਹਾਂ, ਪਰ ਇਸ ਦੀ ਬਜਾਏ ਮੈਂ ਅਰਦਾਸ ਕਰਾਂਗਾ ਕਿ ਉਸ ਦੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਫੜਿਆ ਜਾਵੇ ਅਤੇ ਇਸ ਮਾਮਲੇ ਨੂੰ ਖ਼ਤਮ ਕੀਤਾ ਜਾਵੇ।

ਸੁਮਨ ਨੇ ਬੁੱਧਵਾਰ ਨੂੰ ਇਹ ਵੀ ਕਿਹਾ ਸੀ ਕਿ ਮੈਨੂੰ ਮਿਲਣ ਵਾਲੇ ਬਹੁਤ ਸਾਰੇ ਲੋਕ ਮੈਨੂੰ ਪੁੱਛਦੇ ਰਹਿੰਦੇ ਹਨ ਕਿ ਸੁਸ਼ਾਂਤ ਦੇ ਕੇਸ ਦਾ ਕੀ ਹੋਇਆ ਅਤੇ ਮੈਂ ਕਹਿੰਦਾ ਹਾਂ ਕਿ ਕਾਸ਼ ਮੇਰੇ ਕੋਲ ਜਵਾਬ ਹੁੰਦਾ। ਬਸ ਇਹ ਉਮੀਦ ਕਰ ਸਕਦੇ ਹਾਂ ਅਤੇ ਅਰਦਾਸ ਕਰ ਸਕਦੇ ਹਾਂ ਕਿ ਇੱਕ ਦਿਨ ਕੋਈ ਚਮਤਕਾਰ ਹੋਵੇ, ਇਸ ਤੋਂ ਇਲਾਵਾ ਹੋਰ ਕੀ ਕੀਤਾ ਜਾ ਸਕਦਾ ਹੈ।

ਬਾਲੀਵੁੱਡ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ 14 ਜੂਨ ਨੂੰ ਮੁੰਬਈ ਸਥਿਤ ਅਪਾਰਟਮੈਂਟ ਵਿੱਚ ਮ੍ਰਿਤਕ ਪਾਏ ਗਏ ਸੀ।

ABOUT THE AUTHOR

...view details