ਪੰਜਾਬ

punjab

By

Published : Sep 12, 2019, 10:14 AM IST

ETV Bharat / sitara

Birthday Special: ਸ਼ੈਰੀ ਮਾਨ ਦੀ ਆਪਣੇ ਫ਼ੈਨਜ਼ ਨੂੰ ਅਪੀਲ

ਪੰਜਾਬੀ ਇੰਡਸਟਰੀ ਦੇ ਉੱਘੇੇ ਗਾਇਕ ਅਤੇ ਅਦਾਕਾਰ ਸ਼ੈਰੀ ਮਾਨ 37 ਸਾਲਾਂ ਦੇ ਹੋ ਗਏ ਹਨ। ਇਸ ਮੌਕੇ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਅਪੀਲ ਕੀਤੀ ਹੈ ਕਿ ਕੋਈ ਵੀ ਉਨ੍ਹਾਂ ਲਈ ਕੇਕ ਨਾ ਲੈਕੇ ਆਵੇ।

ਫ਼ੋਟੋ

ਚੰਡੀਗੜ੍ਹ:ਪੰਜਾਬੀ ਗਾਇਕ ਸ਼ੈਰੀ ਮਾਨ ਦਾ ਜਨਮ 12 ਸਤੰਬਰ 1982 ਨੂੰ ਮੋਹਾਲੀ ਵਿੱਖੇ ਹੋਇਆ। ਆਪਣੇ ਕਰੀਅਰ ਦੀ ਸ਼ੂਰੁਆਤ ਸ਼ੈਰੀ ਮਾਨ ਨੇ 2011 ਦੇ ਵਿੱਚ ਆਏ ਗੀਤ ਯਾਰ ਅਨਮੁਲੇ ਤੋਂ ਕੀਤੀ। ਇਹ ਗੀਤ ਉਸ ਵੇਲੇ ਬਹੁਤ ਮਸ਼ਹੂਰ ਹੋਇਆ। ਇਸ ਗੀਤ ਰਾਹੀਂ ਸ਼ੈਰੀ ਮਾਨ ਪੰਜਾਬ ਦੇ ਨੌਜਵਾਨਾਂ ਦੇ ਮਨਪਸੰਦ ਗਾਇਕ ਬਣ ਗਏ। ਇਸ ਗੀਤ ਤੋਂ ਬਾਅਦ ਸ਼ੈਰੀ ਮਾਨ ਦੇ ਜਿੰਨੇ ਵੀ ਗੀਤ ਆਏ ਸੁਪਰਹਿੱਟ ਸਾਬਿਤ ਹੋਏ। ਉਹ ਇੱਕ ਅਜਿਹੇ ਗਾਇਕ ਜਿਨ੍ਹਾਂ ਨੇ ਰਿਸ਼ਤਿਆਂ ਨੂੰ ਲੈਕੇ ਗੀਤ ਬਣਾਏ ਜਿਵੇਂ ਕਿ ਆਟੇ ਦੀ ਚੀੜੀ, ਮੇਰੀ ਬੇਬੇ, ਰੂਅਫ਼ਜਾ ,ਇੱਕ ਘਰ ਤੇਰਾ ਜੋੜਿਆ ਆਦਿ। ਰਿਸ਼ਤਿਆਂ ਤੋਂ ਇਲਾਵਾ ਸ਼ੈਰੀ ਮਾਨ ਨੇ ਆਪਣੇ ਗੀਤਾਂ 'ਚ ਪਿਆਰ ਨੂੰ ਵੀ ਇੱਕ ਵੱਖਰੇ ਢੰਗ ਦੇ ਨਾਲ ਵਿਖਾਇਆ ਹੈ। ਗੀਤ ਦਿਲ ਦਾ ਦਿਮਾਗ, ਕਾਲਾ ਚੰਨ, ਕਿਊਟ ਮੁੰਡਾ ਜਦੋਂ ਵੀ ਇਨ੍ਹਾਂ ਗੀਤਾਂ ਦਾ ਜ਼ਿਕਰ ਹੁੰਦਾ ਹੈ ਤਾਂ ਪਿਆਰ ਦੀ ਇੱਕ ਅਲੱਗ ਛਵੀ ਸਾਹਮਣੇ ਆ ਜਾਂਦੀ ਹੈ।

ਸ਼ੈਰੀ ਮਾਨ ਦੇ ਲਗਪਗ ਸਾਰੇ ਹੀ ਗੀਤ ਦਰਸ਼ਕਾਂ ਨੇ ਮਕਬੂਲ ਕੀਤੇ ਹਨ। ਗੀਤਾਂ ਤੋਂ ਇਲਾਵਾ ਸ਼ੈਰੀ ਮਾਨ ਨੇ ਗੀਤਾਂ ਤੋਂ ਇਲਾਵਾ ਅਦਾਕਾਰੀ ਵਿੱਚ ਵੀ ਹੱਥ ਅਜਮਾਇਆ ਪਰ ਉੱਥੋ ਉਹ ਜ਼ਿਆਦਾ ਕਾਮਯਾਬ ਨਹੀਂ ਹੋ ਸਕਿਆ।

ਸਾਲ 2019 ਗਾਇਕ ਸ਼ੈਰੀ ਮਾਨ ਲਈ ਬਹੁਤ ਹੀ ਦੁੱਖ ਭਰਿਆ ਰਿਹਾ ਹੈ। ਇਸ ਸਾਲ ਸ਼ੈਰੀ ਮਾਨ ਦੀ ਬੇਬੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਇਸੇ ਹੀ ਕਾਰਨ ਕਰਕੇ ਉਨ੍ਹਾਂ ਇੰਸਟਾਗ੍ਰਾਮ 'ਤੇ ਸਭ ਦਾ ਧੰਨਵਾਦ ਕਰਦੇ ਹੋਏ ਇਹ ਅਪੀਲ ਕੀਤੀ ਹੈ ਕਿ ਕੋਈ ਵੀ ਉਨ੍ਹਾਂ ਲਈ ਕੇਕ ਨਾ ਲੈਕੇ ਆਵੇ।

ਇਸ ਤੋਂ ਇਲਾਵਾ ਇਸ ਪੋਸਟ 'ਚ ਉਨ੍ਹਾਂ ਨੇ ਆਪਣੇ ਫ਼ੈਨਜ਼ ਨੂੰ ਇਹ ਗੱਲ ਆਖੀ ਹੈ ਕਿ ਛੇਤੀ ਹੀ ਉਹ ਨਵੇਂ ਗੀਤ ਲੈਕੇ ਹਾਜ਼ਿਰ ਹੋਣਗੇ।

ABOUT THE AUTHOR

...view details