ਹੈਦਰਾਬਾਦ:ਅਦਾਕਾਰ ਅਤੇ ਨਿਰਦੇਸ਼ਕ ਸਤੀਸ਼ ਕੌਸ਼ਿਕ ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ ਹਸਪਤਾਲ ਚ ਭਰਤੀ ਹੋ ਗਏ ਹਨ ਦੱਸ ਦਈਏ ਕਿ 17 ਮਾਰਚ ਨੂੰ ਉਨ੍ਹਾਂ ਨੇ ਖੁਦ ਹੀ ਸੋਸ਼ਲ ਮੀਡੀਆ ’ਤੇ ਇਸ ਸਬੰਧੀ ਜਾਣਕਾਰੀ ਦਿੱਤੀ ਸੀ।
ਕਾਬਿਲੇਗੌਰ ਹੈ ਕਿ ਉਨ੍ਹਾਂ ਨੇ ਖੁਦ ਨੂੰ ਘਰ ਚ ਇਕਾਂਤਵਾਸ ਚ ਕਰ ਲਿਆ ਸੀ ਪਰ ਹੁਣ ਉਨ੍ਹਾਂ ਨੂੰ ਵਧੀਆ ਦੇਖਰੇਖ ਲਈ ਮੁੰਬਈ ਦੇ ਕੋਕੀਲਾਬੇਨ ਧੀਰੂਬਾਈ ਅੰਬਾਨੀ ਹਸਪਤਾਲ ਚ ਭਰਤੀ ਕਰਵਾਇਆ ਗਿਆ ਹੈ।
ਇਹ ਵੀ ਪੜੋ: ਪਰਿਣੀਤੀ ਨੇ ਦੱਸਿਆ, ਵੈਨ ਵਿਚ ਇਕੱਲੀ ਰਹਿਣਾ 'ਤੇ ਕਰਦੀ ਹੈ ਕਿਹੜਾ ਕੰਮ
ਕੌਸ਼ਿਕ ਦੇ ਬੁਲਾਰੇ ਦੁਆਰਾ ਸੋਮਵਾਰ ਨੂੰ ਇੱਕ ਬਿਆਨ ਜਾਰੀ ਕੀਤਾ ਗਿਆ। ਬਿਆਨ ਚ ਕਿਹਾ ਗਿਆ ਹੈ ਕਿ ਸਤੀਸ਼ ਕੋਵਿਡ-19 ਦਾ ਟੀਕਾਕਰਨ ਕਰਵਾਉਣ ਵਾਲੇ ਸੀ ਹਾਲਾਂਕਿ ਕਮਜੋਰੀ ਮਹਿਸੂਸ ਕਰਨ ਤੋਂ ਬਾਅਦ ਉਨ੍ਹਾਂ ਦਾ ਕੋਰੋਨਾ ਦਾ ਟੈਸਟ ਕਰਵਾਇਆ ਅਤੇ ਉਹ ਪਾਜ਼ੀਟਿਵ ਪਾਏ ਗਏ। ਕੁਝ ਦਿਨਾਂ ਤੱਕ ਘਰ ਚ ਇਕਾਂਤਵਾਸ ਚ ਰਹਿਣ ਤੋਂ ਬਾਅਦ ਉਨ੍ਹਾਂ ਦੀ ਵਧੀਆ ਦੇਖਰੇਖ ਲਈ ਹਸਪਤਾਲ ਚ ਭਰਤੀ ਕੀਤਾ ਗਿਆ।