ਪੰਜਾਬ

punjab

ETV Bharat / sitara

BIGG BOSS 15: ਸਲਮਾਨ ਖਾਨ ਨਹੀਂ ਹੈ ਸਿੰਗਲ, ਸ਼ਹਿਨਾਜ਼ ਗਿੱਲ ਦੇ ਸਾਹਮਣੇ ਖੁੱਲ੍ਹੀ ਪੋਲ, ਦੇਖੋ ਵੀਡੀਓ - ਸ਼ਹਿਨਾਜ਼ ਗਿੱਲ ਦੇ ਸਾਹਮਣੇ ਖੁੱਲ੍ਹੀ ਭਾਈ ਦੀ ਪੋਲ

ਬਿੱਗ ਬੌਸ 15 ਦੇ ਸੈੱਟ 'ਤੇ ਸਲਮਾਨ ਖਾਨ ਨੇ ਸ਼ਹਿਨਾਜ਼ ਗਿੱਲ ਦੇ ਸਾਹਮਣੇ ਇਸ਼ਾਰਾ ਕੀਤਾ ਕਿ ਉਹ ਸਿੰਗਲ ਨਹੀਂ ਹੈ। ਸਲਮਾਨ ਦੇ ਇੰਨਾ ਕਹਿਣ ਤੋਂ ਬਾਅਦ ਹੁਣ ਸੋਸ਼ਲ ਮੀਡੀਆ ਦੀ ਦੁਨੀਆਂ 'ਚ ਭੂਚਾਲ ਆਉਣ ਵਾਲਾ ਹੈ।

BIGG BOSS 15: ਸਲਮਾਨ ਖਾਨ ਨਹੀਂ ਹੈ ਸਿੰਗਲ, ਸ਼ਹਿਨਾਜ਼ ਗਿੱਲ ਦੇ ਸਾਹਮਣੇ ਖੁੱਲ੍ਹੀ ਭਾਈ ਦੀ ਪੋਲ, ਦੇਖੋ ਵੀਡੀਓ
BIGG BOSS 15: ਸਲਮਾਨ ਖਾਨ ਨਹੀਂ ਹੈ ਸਿੰਗਲ, ਸ਼ਹਿਨਾਜ਼ ਗਿੱਲ ਦੇ ਸਾਹਮਣੇ ਖੁੱਲ੍ਹੀ ਭਾਈ ਦੀ ਪੋਲ, ਦੇਖੋ ਵੀਡੀਓ

By

Published : Jan 30, 2022, 3:52 PM IST

ਹੈਦਰਾਬਾਦ: ਟੀਵੀ ਦੀ ਦੁਨੀਆਂ 'ਚ ਧਮਾਲ ਮਚਾਉਣ ਵਾਲੀ ਪੰਜਾਬੀ ਗਾਇਕਾ ਸ਼ਹਿਨਾਜ਼ ਗਿੱਲ ਇੱਕ ਵਾਰ ਫਿਰ ਆਪਣੇ ਅੰਦਾਜ਼ ਨਾਲ ਲੋਕਾਂ ਨੂੰ ਪ੍ਰਭਾਵਿਤ ਕਰਨ ਜਾ ਰਹੀ ਹੈ। ਦਰਅਸਲ ਬਿੱਗ ਬੌਸ 15 ਦਾ ਫਿਨਾਲੇ ਐਤਵਾਰ (30 ਜਨਵਰੀ) ਨੂੰ ਹੈ ਅਤੇ ਇਸ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ। ਇਸ ਦੀਆਂ ਕੁਝ ਝਲਕੀਆਂ ਚੈਨਲ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਹਨ, ਜਿਸ 'ਚ ਇਕ ਵਾਰ ਫਿਰ ਸਲਮਾਨ ਖਾਨ ਅਤੇ ਸ਼ਹਿਨਾਜ਼ ਗਿੱਲ ਦੀ ਧਮਾਕੇਦਾਰ ਵੀਡੀਓ ਸਾਹਮਣੇ ਆਈ ਹੈ।

ਕੈਟਰੀਨਾ ਦੇ ਵਿਆਹ 'ਤੇ ਸ਼ਹਿਨਾਜ਼ ਨੇ ਕੀ ਕਿਹਾ?

ਇੰਨੇ ਨੂੰ ਫਿਰ ਸ਼ਹਿਨਾਜ਼ ਗਿੱਲ ਨੇ ਕਿਹਾ ਕਿ ... ਸਰ ਆਪ ਖੁਸ਼ ਰਹੋ ਬਸ... ਇਸਦੇ ਬਾਅਦ ਸ਼ਹਿਨਾਜ਼ ਕਹਿੰਦੀ ਹੈ... ਸਰ ਮੈਂ ਜਿਆਦਾ ਤੋ ਨਹੀਂ ਬੋਲੂ ਗਈ... ਸ਼ਹਿਨਾਜ਼ ਦੀ ਫਿਰ ਜੁਬਾਨ ਥਥਲਾਉਂਦੀ ਹੈ ਅਤੇ ਕਹਿੰਦੀ ਹੈ... ਸਿੰਗਲ ਜਿਆਦਾ ਅੱਛੇ ਲੱਗਤੇ ਹੋ...ਇਸ 'ਤੇ ਸਲਮਾਨ ਖਾਨ ਨੇ ਕਿਹਾ ਹਾਂ ਜਦੋਂ ਹੋ ਗਿਆ ਤਾਂ ਅੱਛਾ ਲੱਗੂਗਾ।

ਸ਼ਹਿਨਾਜ਼ ਸਲਮਾਨ ਨੂੰ ਜੱਫੀ ਪਾ ਕੇ ਰੋ ਪਈ

ਇਸ ਤੋਂ ਪਹਿਲਾਂ ਬਿੱਗ ਬੌਸ 15 ਦੇ ਸੈੱਟ ਤੋਂ ਵਾਇਰਲ ਹੋਈ ਇੱਕ ਵੀਡੀਓ ਵਿੱਚ, ਸਲਮਾਨ ਖਾਨ ਅਤੇ ਸ਼ਹਿਨਾਜ਼ ਗਿੱਲ ਬਿੱਗ ਬੌਸ 13 ਦੇ ਵਿਜੇਤਾ ਅਤੇ ਟੀਵੀ ਅਭਿਨੇਤਾ ਸਿਧਾਰਥ ਸ਼ੁਕਲਾ ਦੀ ਯਾਦ ਵਿੱਚ ਫੁੱਟ-ਫੁੱਟ ਕੇ ਰੋਂਦੇ ਹੋਏ ਦਿਖਾਈ ਦਿੱਤੇ ਸਨ। ਸ਼ਹਿਨਾਜ਼ ਇਸ ਸਮੇਂ ਟੁੱਟ ਗਈ ਅਤੇ ਸਲਮਾਨ ਨੂੰ ਗਲੇ ਲਗਾ ਕੇ ਰੋਣ ਲੱਗੀ।

ਤੁਹਾਨੂੰ ਦੱਸ ਦੇਈਏ ਸ਼ਹਿਨਾਜ਼ ਅਤੇ ਸਿਧਾਰਥ ਬਹੁਤ ਚੰਗੇ ਦੋਸਤ ਸਨ ਅਤੇ ਲੋਕ ਉਨ੍ਹਾਂ ਦੇ ਅਫੇਅਰ ਦੀਆਂ ਗੱਲਾਂ ਕਰਦੇ ਸਨ। ਬਿੱਗ ਬੌਸ 13 ਵਿੱਚ ਦੋਵਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ।

ਐਤਵਾਰ ਰਾਤ ਬਿੱਗ ਬੌਸ 15 ਦਾ ਫਿਨਾਲੇ ਹੈ ਅਤੇ ਹੁਣ ਘਰ ਵਿੱਚ ਸਿਰਫ ਪ੍ਰਤੀਕ ਸਹਿਜਪਾਲ, ਸ਼ਮਿਤਾ ਸ਼ੈੱਟੀ, ਤੇਜਸਵੀ ਪ੍ਰਕਾਸ਼ ਅਤੇ ਕਰਨ ਕੁੰਦਰਾ ਹੀ ਬਚੇ ਹਨ। ਪਿਛਲੇ ਦਿਨੀਂ ਖਬਰ ਆਈ ਸੀ ਕਿ ਟਾਪ ਫਾਈਵ 'ਚ ਪਹੁੰਚਣ ਵਾਲੇ ਨਿਸ਼ਾਂਤ ਭੱਟ ਨੇ 15 ਲੱਖ ਰੁਪਏ ਦਾ ਬ੍ਰੀਫਕੇਸ ਲੈ ਕੇ ਖੁਦ ਨੂੰ ਫਾਈਨਲ ਦੀ ਦੌੜ 'ਚੋਂ ਬਾਹਰ ਕਰ ਲਿਆ ਹੈ।

ਇਹ ਵੀ ਪੜ੍ਹੋ:Bigg Boss 15 finale: ਤੇਜਸਵੀ ਪ੍ਰਕਾਸ਼ ਜੇਤੂ ਟਰਾਫੀ ਜਿੱਤਣ ਦੇ ਨੇੜੇ

ABOUT THE AUTHOR

...view details