ਚੰਡੀਗੜ੍ਹ: 24 ਮਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਫ਼ਿਲਮ 'ਚੰਡੀਗੜ੍ਹ-ਅੰਮ੍ਰਿਤਸਰ- ਚੰਡੀਗੜ੍ਹ' ਇੱਕ ਪਰਵਾਰਿਕ ਫ਼ਿਲਮ ਹੈ ਜਿਸ 'ਚ ਕਾਮੇਡੀ ਦੇ ਨਾਲ-ਨਾਲ ਅੰਮ੍ਰਿਤਸਰੀ ਭਾਸ਼ਾ ਨੇ ਰੰਗ ਬੰਨ੍ਹਿਆ ਹੈ।
ਕਹਾਣੀ: ਇਹ ਕਹਾਣੀ ਆਧਾਰਿਤ ਹੈ ਚੰਡੀਗੜ੍ਹ ਇੱਕ ਕੁੜੀ 'ਤੇ ਦੋ ਚੰਡੀਗੜ੍ਹ ਤੋਂ ਅੰਮ੍ਰਿਤਸਰ ਆਪਣਾ ਰਿਸ਼ਤਾ ਤੁੜਵਾਉਣ ਆਉਂਦੀ ਹੈ। ਅੰਮ੍ਰਿਤਸਰ ਆ ਕੇ ਉਸ ਦੀ ਮੁਲਾਕਾਤ ਹੁੰਦੀ ਹੈ ਅੰਬਰਸਰੀਏ ਨੌਜਵਾਨ ਦੇ ਨਾਲ, ਮੁਲਾਕਾਤ ਹੋਣ ਤੋਂ ਬਾਅਦ ਦੋਹਾਂ ਦੀ ਨੋਕ-ਝੋਕ ਹੁੰਦੀ ਹੈ। ਕਹਾਣੀ 'ਚ ਮੋੜ ਉਸ ਵੇਲੇ ਆਉਂਦਾ ਹੈ ਜਦੋਂ ਨੋਕ-ਝੋਕ ਪਿਆਰ 'ਚ ਬਦਲ ਜਾਂਦੀ ਹੈ।
ਅਦਾਕਾਰੀ: ਇਸ ਫ਼ਿਲਮ 'ਚ ਸਾਰੇ ਹੀ ਕਿਰਦਾਰਾਂ ਦੀ ਅਦਾਕਾਰੀ ਬਾਕਮਾਲ ਹੈ। ਪਹਿਲੀ ਵਾਰ ਸਕ੍ਰੀਨ 'ਤੇ ਇੱਕਠੇ ਨਜ਼ਰ ਆਏ ਗਿੱਪੀ ਅਤੇ ਸਰਗੁਣ ਦੀ ਜੋੜੀ ਦਰਸ਼ਕਾਂ ਨੂੰ ਖ਼ੂਬ ਪਸੰਦ ਆ ਰਹੀ ਹੈ। ਇਸ ਫ਼ਿਲਮ 'ਚ ਬਾਲੀਵੁੱਡ ਅਦਾਕਾਰ ਰਾਜਪਾਲ ਯਾਦਵ ਵੀ ਆਪਣੀ ਕਾਮੇਡੀ ਦੇ ਨਾਲ ਫ਼ਿਲਮ 'ਚ ਜਾਨ ਪਾਉਂਦੇ ਨਜ਼ਰ ਆਉਣਗੇ। ਫ਼ਿਲਮ 'ਚ ਮੁੱਖ ਕਿਰਦਾਰਾਂ ਤੋਂ ਇਲਾਵਾ ਸਪੋਰਟਿੰਗ ਕਾਸਟ ਦਾ ਕੰਮ ਵੀ ਕਮਾਲ ਦਾ ਹੈ।