ਮੁੰਬਈ: ਅਦਾਕਾਰਾ ਪ੍ਰਿਯੰਕਾ ਚੋਪੜਾ ਲੰਬੇਂ ਸਮੇਂ ਬਾਅਦ ਫ਼ਿਲਮ ਦੀ ਸਕਾਈ ਇਜ਼ ਪਿੰਕ ਦੇ ਨਾਲ ਬਾਲੀਵੁੱਡ ਫ਼ਿਲਮਾਂ 'ਚ ਨਜ਼ਰ ਆਉਂਣ ਵਾਲੀ ਹੈ। 11 ਅਕਤੂਬਰ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਣ ਵਾਲੀ ਇਸ ਫ਼ਿਲਮ ਦਾ ਪ੍ਰਮੋਸ਼ਨ ਜ਼ੋਰਾਂ-ਸ਼ੋਰਾਂ ਦੇ ਨਾਲ ਚੱਲ ਰਿਹਾ ਹੈ। ਹਾਲ ਹੀ ਦੇ ਵਿੱਚ ਫ਼ਿਲਮ ਦੀ ਸਕਾਈ ਇਜ਼ ਪਿੰਕ ਦਾ ਟੋਰਾਂਟੋ ਫ਼ਿਲਮ ਫੈਸਟੀਵਲ(TIFF) 'ਚ ਪ੍ਰਮੀਅਰ ਰੱਖਿਆ ਗਿਆ। ਇਸ ਸਮਾਰੋਹ 'ਚ ਫ਼ਿਲਮ ਦੀ ਸਾਰੀ ਟੀਮ ਮੌਜੂਦ ਸੀ।
ਫ਼ਿਲਮ ਦੀ ਸਕਾਈ ਇਜ਼ ਪਿੰਕ ਦਾ ਪ੍ਰੀਮੀਅਰ ਦੌਰਾਨ ਦੇਸੀ ਗਰਲ ਹੋਈ ਭਾਵੁਕ,ਵੀਡੀਓ ਵਾਇਰਲ - bollywood news in punjabi
ਫ਼ਿਲਮ ਦੀ ਸਕਾਈ ਇਜ਼ ਪਿੰਕ ਦਾ ਪ੍ਰੀਮੀਅਰ ਟੋਰਾਂਟੋ ਫ਼ਿਲਮ ਫੈਸਟੀਵਲ(TIFF) 'ਚ ਹੋ ਚੁੱਕਾ ਹੈ। ਇਸ ਸਮਾਰੋਹ 'ਚ ਫ਼ਿਲਮ ਦੀ ਲਗਪਗ ਸਾਰੀ ਟੀਮ ਮੌਜੂਦ ਸੀ। ਪ੍ਰੀਮੀਅਰ ਖ਼ਤਮ ਹੋਣ ਤੋਂ ਬਾਅਦ ਸਾਰੀ ਹੀ ਟੀਮ ਨੇ ਇੱਕ ਦੂਜੇ ਦੇ ਕੰਮ ਦੀ ਤਾਰੀਫ਼ ਕੀਤੀ। ਇਸ ਦੌਰਾਨ ਨਿਰਦੇਸ਼ਕ ਸੋਨਾਲੀ ਨੂੰ ਗਲੇ ਮਿਲ ਕੇ ਪ੍ਰਿਯੰਕਾ ਭਾਵੁਕ ਹੋ ਗਈ। ਇਸ ਪਲ ਦੀ ਵੀਡੀਓ ਵਾਇਰਲ ਹੋ ਰਹੀ ਹੈ।
ਫ਼ਿਲਮ ਦੇ ਪ੍ਰੀਮੀਅਰ ਤੋਂ ਬਾਅਦ ਸਾਰੀ ਹੀ ਟੀਮ ਇੱਕ ਦੂਜੇ ਦੇ ਕੰਮ ਦੀ ਸ਼ਲਾਘਾ ਕੀਤੀ। ਇਸ ਦੌਰਾਨ ਨਿਰਦੇਸ਼ਕ ਸੋਨਾਲੀ ਬੋਸ ਸਣੇ ਸਟਾਰਕਾਸਟ ਨੇ ਇੱਕ ਦੂਜੇ ਨੂੰ ਗੱਲ ਲੱਗ ਕੇ ਵਧਾਈ ਦਿੱਤੀ। ਇਸ ਦੌਰਾਨ ਨਿਰਦੇਸ਼ਕ ਸੋਨਾਲੀ ਨੂੰ ਗਲੇ ਮਿਲ ਕੇ ਪ੍ਰਿਯੰਕਾ ਚੋਪੜਾ ਰੋਣ ਲੱਗ ਪਈ। ਇਹ ਵੀਡੀਓ ਵਾਇਰਲ ਹੋ ਰਹੀ ਹੈ।
ਜ਼ਿਕਰਏਖ਼ਾਸ ਹੈ ਕਿ ਇਸ ਫ਼ਿਲਮ ਦੇ ਵਿੱਚ ਪ੍ਰਿਯੰਕਾ ਚੋਪੜਾ ਬਤੌਰ ਪ੍ਰੋਡਿਊਸਰ ਵੀ ਆਪਣੀ ਭੂਮਿਕਾ ਅਦਾ ਕਰ ਰਹੀ ਹੈ। ਇਹ ਪਹਿਲੀ ਵਾਰੀ ਹੈ ਕਿ ਪ੍ਰਿਯੰਕਾ ਚੋਪੜਾ ਕਿਸੇ ਹਿੰਦੀ ਫ਼ਿਲਮ ਨੂੰ ਪ੍ਰੋਡਿਊਸ ਕਰ ਰਹੀ ਹੈ। ਇਸ ਤੋਂ ਪਹਿਲਾਂ ਪ੍ਰਿਯੰਕਾ ਪੰਜਾਬੀ ਫ਼ਿਲਮ ਸਰਵਨ ਨੂੰ ਪ੍ਰੋਡਿਊਸ ਕਰ ਚੁੱਕੀ ਹੈ। ਫ਼ਿਲਮ ਸਰਵਨ ਦੇ ਵਿੱਚ ਰਣਜੀਤ ਬਾਵਾ ਨੇ ਮੁੱਖ ਭੂਮਿਕਾ ਨਿਭਾਈ ਸੀ। 2017 ਦੇ ਵਿੱਚ ਇਹ ਫ਼ਿਲਮ ਰਿਲੀਜ਼ ਹੋਈ ਸੀ ਪਰ ਅੱਜ 2019 ਦੇ ਵਿੱਚ ਰਣਜੀਤ ਬਾਵਾ ਅਤੇ ਪ੍ਰਿਯੰਕਾ ਚੋਪੜਾ ਆਮੋ-ਸਾਹਮਣੇ ਖੜੇ ਹਨ ਕਿਉਂਕਿ 11 ਅਕਤੂਬਰ ਨੂੰ ਹੀ ਪੰਜਾਬੀ ਫ਼ਿਲਮ ਤਾਰਾ ਮੀਰਾ ਰਿਲੀਜ਼ ਹੋ ਰਹੀ ਹੈ। ਇਸ ਫ਼ਿਲਮ ਨੂੰ ਬਾਲੀਵੁੱਡ ਅਤੇ ਪਾਲੀਵੁੱਡ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਪ੍ਰੋਡਿਊਸ ਕਰ ਰਹੇ ਹਨ।