ਚੰਡੀਗੜ੍ਹ:ਪੰਜਾਬੀ ਇੰਡਸਟਰੀ ਦੀ ਮਸ਼ਹੂਰ ਮਾਡਲ ਸ਼ਹਿਨਾਜ਼ ਗਿੱਲ ਅੱਜ ਕੱਲ੍ਹ ਕਰਨ ਔਜਲਾ ਦੇ ਗੀਤਾਂ ਦੀ ਦਿਵਾਨੀ ਹੈ। ਇਸ ਗੱਲ ਦਾ ਸਬੂਤ ਉਸ ਦੀਆਂ ਇੰਸਟਾਗ੍ਰਾਮ ਸਟੋਰੀਜ਼ ਅਤੇ ਪੋਸਟਾਂ ਹਨ। ਸ਼ਹਿਨਾਜ਼ ਨੂੰ ਕਰਨ ਔਜਲਾ ਦੀ ਗਾਇਕੀ ਇੰਨੀ ਪਸੰਦ ਹੈ ਕਿ ਉਸ ਨੇ ਕਰਨ ਔਜਲਾ ਦੇ ਨਾਂਅ ਦਾ ਟੈਟੂ ਵੀ ਬਣਵਾਇਆ ਹੈ।
ਇਹ ਟੈਟੂ ਉਸ ਨੇ ਫ਼ੈਨ ਦੇ ਤੌਰ 'ਤੇ ਬਣਵਾਇਆ ਹੈ ਜਾਂ ਕਿਸੇ ਹੋਰ ਮਕਸਦ ਦੇ ਨਾਲ ਇਹ ਤਾਂ ਖ਼ੈਰ ਸ਼ਹਿਨਾਜ਼ ਹੀ ਜਾਣਦੀ ਹੈ। ਦੱਸ ਦਈਏ ਕਿ ਸ਼ਹਿਨਾਜ ਦੀ ਟੈਟੂ ਵਾਲੀ ਵੀਡੀਓ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਸ਼ਹਿਨਾਜ ਦਾ ਜ਼ਿਕਰ ਜਦੋਂ ਵੀ ਹੁੰਦਾ ਹੈ ਉਸ ਵੇਲੇ ਉਸ ਦੀ 'ਤੇ ਹਿਮਾਂਸ਼ੀ ਖੁਰਾਣਾ ਦੀ ਲੜਾਈ ਚੇਤੇ ਆਉਂਦੀ ਹੈ। ਹਿਮਾਂਸ਼ੀ ਅਤੇ ਸ਼ਹਿਨਾਜ ਦੀ ਲੜਾਈ ਤੋਂ ਬਾਅਦ ਜਿਵੇਂ ਸੋਸ਼ਲ ਮੀਡੀਆ 'ਤੇ ਲਾਈਵ ਹੋ ਕੇ ਇੱਕ ਦੂਜੇ ਨੂੰ ਅਪਸ਼ਬਦ ਬੋਲਣੇ ਟ੍ਰੇਂਡ ਹੀ ਬਣ ਗਿਆ ਹੋਵੇ। ਇਸ ਵੇਲੇ ਰੈਮੀ ਰੰਧਾਵਾ ਅਤੇ ਐਲੀ ਮਾਂਗਟ ਵੀ ਇਸੇ ਰਾਹ 'ਤੇ ਤੁਰੇ ਹੋਏ ਹਨ। ਹੁਣ ਵੇਖਣਾ ਇਹ ਹੋਵੇਗਾ ਕਿ ਇਹ ਟ੍ਰੇਂਡ ਇੰਡਸਟਰੀ 'ਚ ਕੀ ਰੰਗ ਲੈਕੇ ਆਉਂਦਾ ਹੈ।
ਸ਼ਹਿਨਾਜ ਫ਼ਿਲਮ ਕਾਲਾ ਸ਼ਾਹ ਕਾਲਾ 'ਚ ਅਹਿਮ ਭੂਮਿਕਾ ਅਦਾ ਕਰਦੀ ਹੋਈ ਨਜ਼ਰ ਆਈ ਸੀ। ਹੁਣ ਉਹ ਕਿਹੜੀ ਪ੍ਰੋਜੈਕਟ 'ਤੇ ਕੰਮ ਕਰ ਰਹੀ ਹੈ ਇਸ ਬਾਰੇ ਅੱਜੇ ਕੋਈ ਵੀ ਜਾਣਕਾਰੀ ਨਹੀਂ ਹੈ।