ਮੁੰਬਈ: ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਦਾ ਕਹਿਣਾ ਹੈ ਕਿ 29 ਸਾਲ ਪਹਿਲਾਂ ਇਸੇ ਦਿਨ ਫ਼ਿਲਮ ਸਾਜਨ ਰਿਲੀਜ਼ ਹੋਈ ਸੀ ਜਿਸ ਦੀ ਸਕ੍ਰਿਪਟ ਨੂੰ ਪੜ੍ਹਨ ਦੇ ਤੁਰੰਤ ਬਾਅਦ ਹੀ ਇਸ ਵਿੱਚ ਕੰਮ ਕਰਨ ਦੇ ਲਈ ਤਿਆਰ ਹੋ ਗਈ ਸੀ।
ਮਾਧੂਰੀ ਨੇ ਆਪਣੇ ਇੰਸਟਾਗ੍ਰਾਮ ਉੱਤੇ ਫ਼ਿਲਮ ਦੀ ਕੁਝ ਤਸਵੀਰਾਂ ਨੂੰ ਸਾਂਝਾ ਕੀਤਾ ਹੈ ਜਿਸ ਵਿੱਚ ਸੰਜੇ ਦੱਤ ਤੇ ਸਲਮਾਨ ਖ਼ਾਨ ਸ਼ਾਮਲ ਹਨ। ਇਸ ਫੋਟੋ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ ਸਾਜਨ ਦੇ 29 ਸਾਲ। ਇਸ ਫ਼ਿਲਮ ਦੀ ਸਕ੍ਰਿਪਟ ਪੜ੍ਹਨ ਦੇ ਤੁਰੰਤ ਬਾਅਦ ਮੈਂ ਇਸ ਦਾ ਹਿੱਸਾ ਬਣਨ ਦਾ ਮਨ ਬਣਾ ਲਿਆ ਸੀ। ਫ਼ਿਲਮ ਦੀ ਕਹਾਣੀ ਰੋਮਾਟਿੰਕ ਸੀ ਡਾਈਲੌਗ ਕਾਫੀ ਬੇਹਤਰੀਨ ਸੀ ਤੇ ਸੰਗੀਤ ਜਬਰਦਸਤ ਸੀ।