ਪੰਜਾਬ

punjab

ETV Bharat / sitara

ਸੋਸ਼ਲ ਮੀਡੀਆ 'ਤੇ ਕਰਨ ਔਜਲਾ ਨੂੰ ਮਿਲੀ ਧਮਕੀ, ਜਾਣੋ ਕੀ ? - ਸੋਸ਼ਲ ਮੀਡੀਆ 'ਤੇ ਕਰਨ ਔਜਲਾ ਨੂੰ ਮਿਲੀ ਧਮਕੀ

ਪੰਜਾਬੀ ਗਾਇਕ ਕਰਨ ਔਜਲਾ ਨਾਲ ਜੁੜੀ ਇੱਕ ਖ਼ਬਰ ਆਈ ਹੈ, ਪੜੋ ਪੂਰੀ ਖ਼ਬਰ...

ਸੋਸ਼ਲ ਮੀਡੀਆ 'ਤੇ ਕਰਨ ਔਜਲਾ ਨੂੰ ਮਿਲੀ ਧਮਕੀ, ਜਾਣੋ ਕੀ
ਸੋਸ਼ਲ ਮੀਡੀਆ 'ਤੇ ਕਰਨ ਔਜਲਾ ਨੂੰ ਮਿਲੀ ਧਮਕੀ, ਜਾਣੋ ਕੀ

By

Published : Feb 3, 2022, 12:24 PM IST

ਚੰਡੀਗੜ੍ਹ: ਪੰਜਾਬੀ ਗਾਇਕ ਕਰਨ ਔਜਲਾ ਫਿਰ ਸੁਰਖੀਆਂ ਵਿੱਚ ਆਇਆ, ਦੱਸਿਆ ਜਾ ਰਿਹਾ ਹੈ ਕਿ ਗਾਇਕ ਨੂੰ ਬੀਤੇ ਸਮੇਂ ਵਿੱਚ ਜਾਨੋ ਮਾਰਨ ਦੀ ਧਮਕੀ ਆਈ ਸੀ ਅਤੇ ਦੱਸਿਆ ਜਾ ਰਿਹਾ ਕਿ ਇਹ ਹਮਲਾ ਚੱਠਾ ਸਮੂਹ ਦੁਆਰਾ ਕੀਤਾ ਗਿਆ। ਇਸ ਸੰਬੰਧੀ ਸੋਸ਼ਲ ਮੀਡੀਆ ਤੇ ਇੱਕ ਪੋਸਟ ਵਾਇਰਲ ਹੋ ਰਹੀ ਹੈ।

ਪੋਸਟ ਵਿੱਚ ਚੱਠਾ ਗਰੁੱਪ ਨੇ ਲਿਖਿਆ ਹੈ ਕਿ ' ਕਰਨ ਔਜਲਾ ਕਿੰਨਾ ਚਿਰ ਆਪਣੇ ਦੋਸਤਾਂ ਦਾ ਨੁਕਸਾਨ ਕਰਵਾਉਦਾ ਰਹੇ ਗਾ। ਸਾਨੂੰ ਤੇਰੀ ਭੈਣ ਦਾ ਘਰ ਪਤਾ ਹੈ, ਅਤੇ ਤੇਰੀ ਨਾਲ ਵਾਲੀ ਦਾ ਬਟੀਕ ਵੀ ਪਤਾ ਹੈ, ਪਰ ਅਸੀਂ ਉਹਨਾਂ ਦਾ ਨੁਕਸਾਨ ਨਹੀਂ ਕਰਨਾ ਚਾਉਂਦੇ, ਤੇਰਾ ਕਨੇਡਾ ਵਿੱਚ ਹੀ ਆਹ ਹਾਲ ਕਰਤਾ, ਜਦੋਂ ਤੇਰਾ ਯੂਰਪ ਦਾ ਟੂਰ ਲੱਗੂਗਾ ਤਾਂ ਅਸੀਂ ਉਥੇ ਵੀ ਤੇਰੀ ਵੈਟ ਕਰਾਂਗੇ। ਇੰਡੀਆਂ ਵਿੱਚ ਵੀ ਤੇਰੀ ਵੈਟ ਕਰਦੇ ਹਾਂ ਕਦੋਂ ਕੁ ਤੱਕ ਐੱਡਰੈੱਸ ਬਦਲ ਬਦਲ ਕੇ ਰਹੇਗਾ। ਅੱਜ ਨਹੀਂ ਤਾਂ ਕੱਲ਼ ਹੱਥ ਆ ਹੀ ਜਾਵੇਗਾ। ਬਦਮਾਸ਼ੀ ਦੇ ਇੱਕਲੇ ਗੀਤ ਹੀ ਗਾ ਸਕਦਾ ਹੈ ਤੂੰ।'

ਸੋਸ਼ਲ ਮੀਡੀਆ 'ਤੇ ਕਰਨ ਔਜਲਾ ਨੂੰ ਮਿਲੀ ਧਮਕੀ, ਜਾਣੋ ਕੀ

ਇਸ ਤੋਂ ਇਲਾਵਾ ਸਰੀ ਵਿਖੇ ਗੋਲੀਆਂ ਵੀ ਚਲਾਈਆਂ ਗਈਆਂ, ਜਿਸਦੇ ਨਿਸ਼ਾਨ ਸਾਫ਼ ਦੇਖੇ ਜਾ ਸਕਦੇ ਹਨ। ਉਹ ਘਰ ਕਰਨ ਦੇ ਦੋਸਤ ਦਾ ਹੁੰਦਾ ਸੀ।

ਇਹ ਵੀ ਪੜ੍ਹੋ:ਫਿਲਮ 'ਆਜਾ ਮੈਕਸੀਕੋ ਚੱਲੀਏ' ਤੋਂ ਬਆਦ 'ਕਲੀ ਜੋਟਾ' ਦੀ ਆਈ ਰਿਲੀਜ਼ ਮਿਤੀ

ABOUT THE AUTHOR

...view details