ਚੰਡੀਗੜ੍ਹ : ਪੰਜਾਬੀ ਗਾਇਕ ਤੇ ਮਿਊਜ਼ਿਕ ਕਮਪੋਜ਼ਰ ਜੇ ਸਟਾਰ ਦਾ ਅੱਜ ਜਨਮਦਿਨ ਹੈ। ਜਗਦੀਪ ਸਿੰਘ ਜੇ ਸਟਾਰ ਦਾ ਜਨਮ ਅੰਮ੍ਰਿਤਸਰ ਦੇ ਪਿੰਡ ਲੋਪੋਕੇ ਵਿਖੇ ਹੋਇਆ। ਜੇ ਸਟਾਰ ਜਦ ਬਹੁਤ ਛੋਟੇ ਸੀ, ਉਸ ਵੇਲੇ ਹੀ ਉਸ ਦੇ ਮਾਤਾ-ਪਿਤਾ ਦੇਹਾਂਤ ਹੋ ਗਿਆ। ਜਿਸ ਮਗਰੋਂ ਉਸ ਦੀਆਂ ਦੋ ਵੱਡੀਆਂ ਭੈਣਾਂ ਨੇ ਹੀ ਉਸ ਨੂੰ ਪਾਲਿਆ।
ਜਗਦੀਪ ਨੇ ਆਪਣੀ ਪੜ੍ਹਾਈ ਪਿੰਡ ਦੇ ਸਰਕਾਰੀ ਸਕੂਲ ਤੇ ਉਸ ਤੋਂ ਬਾਅਦ ਗ੍ਰੈਜੂਏਸ਼ਨ ਖਾਲਸਾ ਕਾਲੇਜ ਅੰਮ੍ਰਿਤਸਰ ਤੋਂ ਕੀਤੀ ਹੈ। ਉਹ ਸਕੂਲ ਤੇ ਕਾਲੇਜ ਵਿੱਚ ਹੋਣ ਵਾਲੇ ਸਮਾਗਮਾਂ 'ਚ ਹਿੱਸਾ ਲੈਂਦਾ ਸੀ। ਬਚਪਨ ਤੋਂ ਸੰਗੀਤ ਵਿੱਚ ਦਿਲਚਸਪੀ ਹੋਣ ਦੇ ਕਾਰਨ ਜੇ ਸਟਾਰ ਨੇ ਗਾਇਕੀ ਦਾ ਰਾਹ ਚੁਣਿਆ। ਲਗਾਤਾਰ 9 ਸਾਲ ਸੰਘਰਸ਼ ਕਰਨ ਮਗਰੋਂ ਜਗਦੀਪ ਸਿੰਘ, ਜੇ ਸਟਾਰ ਵਜੋਂ ਪੰਜਾਬ ਦਾ ਮਸ਼ਹੂਰ ਗਾਇਕ ਬਣਨ ਦਾ ਮੁਕਾਮ ਹਾਸਲ ਕਰ ਲਿਆ।