ਚੰਡੀਗੜ੍ਹ:ਟੈਲੀਵੀਜ਼ਨ ਕਲਾਕਾਰ ਅਤੇ ਅਦਾਕਾਰ ਅਮਨ ਵਰਮਾ (Aman Verma) ਦਾ ਜਨਮ ਦਾ 11 ਅਕਤੂਬਰ 1971 ਵਿਚ ਹੋਇਆ।ਅਮਨ ਵਰਮਾ ਨੇ ਆਪਣੇ ਕਰੀਅਰ (Career) ਦੀ ਸ਼ੁਰੂਆਤ ਸਾਲ 1987 ਵਿਚ ਖਬੇ ਲਾਲ ਦੀਵਾਰ ਤੋਂ ਕੀਤੀ। ਇਸ਼ ਸ਼ੋਅ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ। ਅਮਨ ਵਰਮਾ (Aman Verma) ਨੂੰ ਛੋਟੇ ਪਰਦੇ ਉਤੇ ਵਧੇਰੇ ਪਸੰਦ ਕੀਤਾ ਗਿਆ ਹੈ। ਉਨ੍ਹਾਂ ਦਾ ਗੇਮ ਸ਼ੋਅ ਖੁੱਲ ਜਾ ਸਿਮ ਸਿਮ ਨਾਲ ਇਕ ਵੱਖਰੀ ਪਹਿਚਾਣ ਬਣਾਈ ਹੈ।
ਅਮਨ ਵਰਮਾ (Aman Verma) ਨੇ ਫਿਲਮੀ ਕਰੀਅਰ ਦੀ ਸ਼ੁਰੂਆਤ 1999 ਵਿਚ ਫਿਲਮ ਸੰਘਰਸ਼ ਤੋਂ ਕੀਤੀ। ਇਸ ਫਿਲਮ ਵਿਚ ਅਕਸ਼ੇ ਕੁਮਾਰ ਅਤੇ ਪ੍ਰੀਤੀ ਜ਼ਿੰਟਾ ਮੁੱਖ ਭੂਮਿਕਾਵਾਂ ਵਿੱਚ ਨਜ਼ਰ ਆਏ ਸਨ। ਸਾਲ 2003 ਵਿੱਚ ਅਮਨ ਪ੍ਰਾਣ ਜਾਏ ਪਰ ਬਚਨ ਨਾ ਜਾਏ, ਰਿੰਕੇ ਖੰਨਾ ਦੇ ਨਾਲ ਨਜ਼ਰ ਆਏ ਸਨ। ਅਮਨ ਵਰਮਾ ਸੁਪਰਹਿੱਟ ਫਿਲਮ ਬਾਗਵਾਨ ਵਿੱਚ ਨਜ਼ਰ ਆਏ ਸਨ। ਇਸ ਫਿਲਮ ਵਿੱਚ ਅਮਨ ਵਰਮਾ (Aman Verma) ਨੇ ਅਮਿਤਾਭ ਬਚਨ ਅਤੇ ਹੇਮਾ ਮਾਲਿਨੀ ਦੇ ਵੱਡੇ ਪੁੱਤਰ ਦੀ ਭੂਮਿਕਾ ਨਿਭਾਈ ਸੀ।