ਜੋਸ਼ ਅਤੇ ਜ਼ਜਬੇ ਨਾਲ ਭਰਪੂਰ ਨਾਢੂ ਖ਼ਾਂ ਦਾ ਟਾਈਟਲ ਟ੍ਰੈਕ - motivation
ਨਾਢੂ ਖ਼ਾਂ ਦੇ ਟਾਈਟਲ ਟ੍ਰੈਕ ਨੂੰ ਦਰਸ਼ਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ।
ਫ਼ੋਟੋ
ਚੰਡੀਗੜ੍ਹ: 26 ਅਪ੍ਰੈਲ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਈ ਫ਼ਿਲਮ ਨਾਢੂ ਖ਼ਾਂ ਨੂੰ ਜਿੱਥੇ ਦਰਸ਼ਕਾਂ ਨੇ ਪਸੰਦ ਕੀਤਾ ਹੈ। ਉੱਥੇ ਹੀ ਇਸ ਫ਼ਿਲਮ ਦਾ ਟਾਈਟਲ ਟ੍ਰੈਕ ਵਾਈਟ ਹਿੱਲ ਮਿਊਜ਼ਿਕ ਦੇ ਬੈਨਰ ਹੇਠ 29 ਅਪ੍ਰੈਲ ਨੂੰ ਰਿਲੀਜ਼ ਕੀਤਾ ਗਿਆ ਹੈ।
ਇਸ ਗੀਤ ਦੀ ਖ਼ਾਸੀਅਤ ਇਹ ਹੈ ਕਿ ਇਹ ਗੀਤ ਹਿੰਮਤ ਹਾਰ ਰਹੇ ਬੰਦੇ 'ਚ ਜੋਸ਼ ਭਰ ਸਕਦਾ ਹੈ। ਇਸ ਗੀਤ ਦੀ ਵੀਡੀਓ ਨੂੰ ਵੇਖ ਕੇ ਬਾਲੀਵੁੱਡ ਫ਼ਿਲਮ 'ਦੰਗਲ' ਦੀ ਯਾਦ ਆਉਂਦੀ ਹੈ। ਵੀਡੀਓ 'ਚ ਅਦਾਕਾਰ ਹੌਬੀ ਧਾਲੀਵਾਲ ਹਰੀਸ਼ ਵਰਮਾ ਨੂੰ ਪਹਿਲਵਾਨੀ ਨੇ ਗੁਰ ਸਿਖਾਉਂਦੇ ਹੋਏ ਦਿਖਾਈ ਦੇ ਰਹੇ ਹਨ।