ਯੁਵਰਾਜ ਅਤੇ ਮਾਨਸੀ ਇੱਕਠੇ ਆਉਣਗੇ ਇਕ ਫ਼ਿਲਮ 'ਚ ਨਜ਼ਰ - first look
ਇਸ ਸਾਲ ਸਰਦੀਆਂ 'ਚ ਰਿਲੀਜ਼ ਹੋਣ ਵਾਲੀ ਫ਼ਿਲਮ 'ਪਰਿੰਦੇ' ਦਾ ਫ਼ਰਸਟ ਲੁੱਕ ਸਾਹਮਣੇ ਆ ਚੁੱਕਾ ਹੈ। ਇਸ ਪੋਸਟਰ ਨੂੰ ਵੇਖ ਕੇ ਇਹ ਪ੍ਰਤੀਤ ਹੋ ਰਿਹਾ ਹੈ ਕਿ ਇਹ ਫ਼ਿਲਮ ਪੰਜਾਬ ਦੀਆਂ ਸਮੱਸਿਆਵਾਂ ਨੂੰ ਦਿਖਾਵੇਗੀ।
ਫ਼ੋਟੋ
ਚੰਡੀਗੜ੍ਹ: ਪੰਜਾਬੀ ਇੰਡਸਟਰੀ 'ਚ ਦਿਨੋਂ-ਦਿਨ ਨਵੀਆਂ ਫ਼ਿਲਮਾਂ ਦਾ ਐਲਾਨ ਹੋ ਰਿਹਾ ਹੈ। ਇੰਨ੍ਹਾਂ ਐਲਾਨਾਂ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਪਾਲੀਵੁੱਡ ਦਾ ਮਿਆਰ ਹੁਣ ਵੱਧ ਰਿਹਾ ਹੈ। ਹਾਲ ਹੀ ਦੇ ਵਿੱਚ ਗਾਇਕ ਅਤੇ ਅਦਾਕਾਰ ਯੁਵਰਾਜ ਹੰਸ ਦੀ ਅਗਲੀ ਫ਼ਿਲਮ ‘ਪਰਿੰਦੇ’ ਦਾ ਐਲਾਨ ਹੋ ਚੁੱਕਿਆ ਹੈ। ਇਸ ਫ਼ਿਲਮ ਦਾ ਫ਼ਰਸਟ ਲੁੱਕ ਸਾਹਮਣੇ ਆ ਗਿਆ ਹੈ।