ਪੰਜਾਬ

punjab

ETV Bharat / sitara

ਕੀ ਤੁਸੀਂ ਸ਼ਿਪਰਾ ਗੋਇਲ ਦਾ ਨਵਾਂ ਗੀਤ ਸੁਣਿਆ? ਨਚਨ ਲਈ ਮਜ਼ਬੂਰ ਕਰੇਗਾ ਇਹ ਗੀਤ - dance

ਬਾਲੀਵੁੱਡ ਗੀਤ 'ਇਸ਼ਕ ਬੁਲਾਵਾ' ਤੋਂ ਆਪਣੀ ਗਾਇਕੀ ਦੀ ਸ਼ੁਰੂਆਤ ਕਰਨ ਤੋਂ ਲੈ ਕੇ ਧਾਰਮਿਕ ਗੀਤ 'ਵੇਲਾ ਆ ਗਿਆ' ਤੋਂ ਡੂਇਟ ਗੀਤ 'ਮੁਟਿਆਰ' ਤੱਕ ਸ਼ਿਪਰਾ ਨੇ ਇਕ ਨਵਾਂ ਮੁਕਾਮ ਹਾਸਿਲ ਕੀਤਾ ਹੈ।ਹੁਣ ਸ਼ਿਪਰਾ ਦਾ ਨਵਾਂ ਗੀਤ ਡੀ.ਜੇ ਰਿਲੀਜ਼ ਹੋਇਆ ਹੈ।

ਫ਼ਾਇਲ ਫੋਟੋ

By

Published : Mar 24, 2019, 3:08 PM IST

ਚੰਡੀਗੜ੍ਹ: ਪੰਜਾਬੀ ਗਾਇਕ ਸ਼ਿਪਰਾ ਗੋਇਲ ਦਾ ਨਵਾਂ ਡੂਇਟ ਗੀਤ ਡੀ.ਜੇ ਰਿਲੀਜ਼ ਹੋ ਚੁਕਿਆ ਹੈ।ਇਸ ਗੀਤ ਦੇ ਬੋਲ ,ਸੰਗੀਤ ਅਤੇ ਗਾਇਕੀ ਵੀਤ ਬਲਜੀਤ ਵੱਲੋਂ ਕੀਤੀ ਗਈ ਹੈ।ਬੀਤੇ ਦਿਨ੍ਹੀਂ ਹੀ ਰਿਲੀਜ਼ ਹੋਏ ਇਸ ਗੀਤ ਨੂੰ ਯੂਟਿਊਬ 'ਤੇ ਚੰਗਾ ਰਿਸਪੌਂਸ ਮਿਲ ਰਿਹਾ ਹੈ।


ਦੱਸਣਯੋਗ ਹੈ ਕਿ ਇਸ ਗੀਤ ਦੇ ਵਿੱਚ ਪੰਜਾਬ ਦੀ ਮਸ਼ਹੂਰ ਅਦਾਕਾਰਾ ਅਤੇ ਗਾਇਕ ਅਮਰ ਨੂਰੀ ਨੇ ਵੀ ਸ਼ਿਰਕਤ ਕੀਤੀ ਹੈ।ਇਕ ਪ੍ਰੈਸ ਕਾਨਫ਼ਰੰਸ ਦੇ ਦੌਰਾਨ ਸ਼ਿਪਰਾ ਗੋਇਲ ਨੇ ਇਹ ਗੱਲ਼ ਆਖੀ ਸੀ ,"ਹਾਲ ਹੀ ਦੇ ਵਿੱਚ ਮੈਨੂੰ ਦਰਸ਼ਕਾਂ ਨੇ ਡੂਇਟ ਕਵੀਨ ਦਾ ਟਾਇਟਲ ਦਿੱਤਾ ਹੈ, ਸੋ ਮੇਰਾ ਫ਼ਰਜ਼ ਹੈ ਕਿ ਮੈਂ ਇਸ ਮਾਨ ਨੂੰ ਬਰਕਰਾਰ ਰੱਖਾਂ।"
ਇਸ ਗੀਤ ਦੀ ਵੀਡੀਓ ਦੇ ਵਿੱਚ ਵੀਤ ਬਲਜੀਤ ਡਾਂਸ ਕਰਦੇ ਹੋਏ ਦੇਣਗੇ। ਜਿਸਨੂੰ ਦੇਖ ਕੇ ਵੀਤ ਬਲਜੀਤ ਦੇ ਫੈਨਜ਼ ਬੇਹੱਦ ਖੁਸ਼ ਹਨ।

ABOUT THE AUTHOR

...view details