ਪੰਜਾਬ

punjab

ETV Bharat / sitara

ਮੈਂ ਪਾਕਿਸਾਨ ਗਿਆ ਇਸ ਸਿਨੇਮਾ ਦੀ ਜਾਣਕਾਰੀ ਲਈ -ਮਨਦੀਪ ਸਿੰਘ ਸਿੱਧੂ - punjabi cinema

ਬੀਤੇ ਦਿਨੀ ਚੰਡੀਗੜ੍ਹ 'ਚ ਪੰਜਾਬੀ ਸਿਨੇਮਾ ਨੂੰ ਦਰਸਾਉਂਦੀ ਕਿਤਾਬ' ਪੰਜਾਬੀ ਸਿਨੇਮਾ ਦਾ ਸਚਿੱਤਰ ਇਤਿਹਾਸ' ਲਾਂਚ ਕੀਤੀ ਗਈ। ਇਸ ਮੌਕੇ ਪਾਲੀਵੁੱਡ ਦੀਆਂ ਨਾਮਵਾਰ ਹਸਤੀਆਂ ਨੇ ਸ਼ਿਰਕਤ ਕੀਤੀ। ਈਟੀਵੀ ਭਾਰਤ ਨਾਲ ਗੱਲਬਾਤ ਦੌਰਾਨ ਉਨ੍ਹਾਂ ਇਸ ਕਿਤਾਬ ਦੇ ਲਾਂਚ ਨੂੰ ਇਕ ਚੰਗਾ ਕਦਮ ਦੱਸਿਆ।

ਫ਼ੋਟੋ

By

Published : Jun 19, 2019, 8:09 PM IST

ਚੰਡੀਗੜ੍ਹ : ਪਾਲੀਵੁੱਡ ਦੀ ਜਾਣਕਾਰੀ ਵਧ ਤੋਂ ਵਧ ਲੋਕਾਂ ਤੱਕ ਪੁੱਜੇ ਇਸ ਲਈ ਪੰਜਾਬ ਕਲਾ ਪ੍ਰਸ਼ੀਦ ਵਲੋਂ ਨਿਤ-ਦਿਨ ਕੁਝ ਨਾ ਕੁਝ ਕੀਤਾ ਜਾ ਰਿਹਾ ਹੈ। ਇਸ ਦੇ ਚਲਦਿਆਂ ਬੀਤੇ ਦਿਨੀ ਚੰਡੀਗੜ੍ਹ ਵਿੱਖੇ ਮਨਦੀਪ ਸਿੱਧੂ ਵੱਲੋਂ ਲਿਖਿਤ ਕਿਤਾਬ' ਪੰਜਾਬੀ ਸਿਨੇਮਾ ਦਾ ਸਚਿੱਤਰ ਇਤਿਹਾਸ' ਲਾਂਚ ਕੀਤੀ ਗਈ।
ਦੱਸਣਯੋਗ ਹੈ ਕਿ ਇਸ ਇੰਵੈਂਟ ਦੇ ਵਿੱਚ ਪਾਲੀਵੁੱਡ ਜਗਤ ਦੀਆਂ ਹੱਸਤੀਆਂ ਨੇ ਸ਼ਿਰਕਤ ਕੀਤੀ ਅਤੇ ਇਸ ਕਿਤਾਬ ਨੂੰ ਲੈ ਕੇ ਆਪਣੇ ਵਿਚਾਰ ਜਨਤਕ ਕੀਤੇ। ਮਸ਼ਹੂਰ ਅਦਾਕਾਰਾ ਅਤੇ ਗਾਇਕਾ ਅਮਰ ਨੂਰੀ ਨੇ ਇਸ ਮੌਕੇ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਜੋ ਪੰਜਾਬੀ ਸਿਨੇਮਾ ਨੂੰ ਲੈ ਕੇ ਇਕ ਕਿਤਾਬ ਲਾਂਚ ਹੋਈ ਹੈ ਜੋ ਆਉਣ ਵਾਲੇ ਕਲਾਕਾਰਾਂ ਨੂੰ ਇਸ ਸਿਨੇਮਾ ਦੀ ਮਹੱਤਤਾ ਦੱਸੇਗੀ। ਅਦਾਕਾਰ ਬੀਐਨ ਸ਼ਰਮਾ ਨੇ ਆਪਣੇ ਵਿਚਾਰ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਨੂੰ ਪੰਜਾਬ ਕਲਾ ਪ੍ਰਸ਼ੀਦ 'ਤੇ ਮਾਨ ਹੈ ਕਿ ਉਨ੍ਹਾਂ ਨੇ ਇਸ ਬੁੱਕ ਨੂੰ ਲਾਂਚ ਕੀਤਾ ਹੈ।

ਮੈਂ ਪਾਕਿਸਾਨ ਗਿਆ ਇਸ ਸਿਨੇਮਾ ਦੀ ਜਾਣਕਾਰੀ ਲਈ -ਮਨਦੀਪ ਸਿੰਘ ਸਿੱਧੂ

ਇਸ ਕਿਤਾਬ ਨੂੰ ਲੈ ਕੇ ਲਿਖਾਰੀ ਮਨਦੀਪ ਸਿੰਘ ਸਿੱਧੂ ਨੇ ਬਹੁਤ ਮਿਹਨਤ ਕੀਤੀ ਉਹ ਪਾਕਿਸਤਾਨ ਲਾਹੌਰ ਤੱਕ ਗਏ ਪੰਜਾਬੀ ਸਿਨੇਮਾ ਦੀ ਜਾਣਕਾਰੀ ਹਾਸਿਲ ਕਰਨ ਦੀ ਲਈ। ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਸਿਨੋੇਮਾ ਦੀ ਜਾਣਕਾਰੀ ਇੱਕਠੀ ਕਰਨਾ ਉਨ੍ਹਾਂ ਲਈ ਸੋਖਾ ਕੰਮ ਨਹੀਂ ਸੀ। ਇਸ ਲਈ ਉਹ ਦੋ ਵਾਰ ਪਾਕਿਸਤਾਨ ਗਏ। ਲਾਹੌਰ ਵਿਖੇ ਉਨ੍ਹਾਂ ਨੇ ਜਾਣਕਾਰੀ ਹਾਸਿਲ ਕੀਤੀ ਅਤੇ ਇਸ ਤੋਂ ਇਲਾਵਾ ਉਹ ਕਲਕਤਾ , ਮੁੰਬਈ ਵੀ ਗਏ ਕਿਤਾਬ ਸਬੰਧੀ ਜਾਣਕਾਰੀ ਹਾਸਿਲ ਕਰਨ ਲਈ।

ਦੱਸ ਦਈਏ ਕਿ ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਇਸ ਬੁੱਕ ਨੂੰ ਲਾਂਚ ਕੀਤਾ। ਮੀਡੀਆ ਦੇ ਸਨਮੁੱਖ ਹੁੰਦਿਆਂ ਉਨ੍ਹਾਂ ਆਪਣੇ ਪੰਜਾਬੀ ਕਲਚਰ ਬਾਰੇ ਵਿਚਾਰ ਦੱਸੇ। ਉਨ੍ਹਾਂ ਕਿਹਾ ਕਿ ਸਰਕਾਰ ਆਪਣੇ ਵਿਰਸੇ ਬਾਰੇ ਅਤੇ ਇੰਡਸਟਰੀ ਬਾਰੇ ਆਉਣ ਵਾਲੇ ਸਮੇਂ 'ਚ ਜ਼ਰੂਰ ਕੁਝ ਕਰੇਗੀ।

ABOUT THE AUTHOR

...view details