ਪੰਜਾਬ

punjab

ETV Bharat / sitara

ਭੂਮੀ ਪੇਡਨੇਕਰ ਸੁਸ਼ਾਂਤ ਸਿੰਘ ਰਾਜਪੂਤ ਦੀ ਯਾਦ 'ਚ ਕਰੇਗੀ ਨੇਕ ਕੰਮ - sushant singh rajput

ਭੂਮੀ ਪੇਡਨੇਕਰ ਨੇ ਸੁਸ਼ਾਂਤ ਦੀ ਯਾਦ ਵਿੱਚ ਇੱਕ ਨੇਕ ਕੰਮ ਕਰਨ ਦਾ ਫੈਸਲਾ ਕੀਤਾ ਹੈ, ਜਿਸ ਦੀ ਜਾਣਕਾਰੀ ਉਸ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਦਿੱਤੀ।

bhumi pednekar pledges for a noble cause in memory of her dear friend and late actor sushant singh rajput
ਭੂਮੀ ਪੇਡਨੇਕਰ ਸੁਸ਼ਾਂਤ ਸਿੰਘ ਰਾਜਪੂਤ ਦੀ ਯਾਦ 'ਚ ਕਰੇਗੀ ਨੇਕ ਕੰਮ

By

Published : Jun 29, 2020, 8:33 PM IST

ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨਾਲ ਦੇਸ਼ ਭਰ 'ਚ ਸੋਗ ਦੀ ਲਹਿਰ ਹੈ। ਅਭਿਨੇਤਾ ਦੇ ਪ੍ਰਸ਼ੰਸਕਾਂ ਅਤੇ ਉਸ ਦੇ ਪਰਿਵਾਰ ਲਈ ਇਹ ਮੰਨਣਾ ਅਜੇ ਵੀ ਮੁਸ਼ਕਲ ਹੈ, ਕਿ ਸੁਸ਼ਾਂਤ ਸਾਡੇ ਵਿਚਕਾਰ ਨਹੀਂ ਰਹੇ ਹਨ।

ਉਸ ਦੀ ਮੌਤ ਨਾਲ ਬਾਲੀਵੁੱਡ ਇੰਡਸਟਰੀ ਨੂੰ ਵੀ ਵੱਡਾ ਝਟਕਾ ਲੱਗਾ ਹੈ। ਸੁਸ਼ਾਂਤ ਦੇ ਦੋਸਤ ਅਤੇ ਉਸ ਦੀ ਕੋਸਟਾਰ ਭੂਮੀ ਪੇਡਨੇਕਰ ਨੇ ਹਾਲ ਹੀ ਵਿੱਚ ਸੁਸ਼ਾਂਤ ਲਈ ਇੱਕ ਨੇਕ ਕੰਮ ਕਰਨ ਦਾ ਐਲਾਨ ਕੀਤਾ ਹੈ। ਭੂਮੀ, ਇੱਕ ਸਾਥ ਫਾਊਂਡੇਸ਼ਨ ਦੇ ਨਾਲ ਮਿਲ ਕੇ 550 ਗਰੀਬ ਲੋਕਾਂ ਨੂੰ ਭੋਜਨ ਦਵੇਗੀ।

ਭੂਮੀ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਇਸ ਬਾਰੇ ਉਨ੍ਹਾਂ ਸੋਸ਼ਲ ਮੀਡੀਆ 'ਤੇ ਲਿਖਿਆ,' ਆਪਣੇ ਦੋਸਤ ਸੁਸ਼ਾਂਤ ਦੀ ਯਾਦ 'ਚ ਮੈਂ 550 ਗਰੀਬ ਲੋਕਾਂ ਨੂੰ ਭੋਜਨ ਦਵਾਂਗੀ। ਆਓ ਅਸੀਂ ਉਨ੍ਹਾਂ ਨੂੰ ਕੁੱਝ ਦਿਆ ਅਤੇ ਪਿਆਰ ਦਿੰਦੇ ਹਾਂ, ਜਿਨ੍ਹਾਂ ਨੂੰ ਇਸ ਸਮੇਂ ਜ਼ਿਆਦਾ ਜ਼ਰੂਰਤ ਹੈ।

ਦੱਸ ਦੇਈਏ, ਭੂਮੀ ਪੇਡਨੇਕਰ ਅਤੇ ਸੁਸ਼ਾਂਤ ਸਿੰਘ ਰਾਜਪੂਤ ਨੇ ਫਿਲਮ 'ਸੋਨ ਚਿਰਾਈਆ' ਵਿੱਚ ਇਕੱਠੇ ਕੰਮ ਕੀਤਾ ਸੀ। ਜਿਸ ਦੀ ਸੂਟਿਗ ਚੰਬਲ ਵਿੱਚ ਹੋਈ ਸੀ। ਕੁੱਝ ਦਿਨ ਪਹਿਲਾਂ ਭੂਮੀ ਨੇ ਵੀ ਸੁਸ਼ਾਂਤ ਬਾਰੇ ਇੱਕ ਲੰਬੀ ਪੋਸਟ ਸਾਂਝੀ ਕੀਤੀ ਸੀ।

ਭੂਮੀ ਨੇ ਸੁਸ਼ਾਂਤ ਦੀ ਆਖਰੀ ਫਿਲਮ 'ਦਿਲ ਬੇਚਾਰਾ' ਦਾ ਪੋਸਟਰ ਵੀ ਸਾਂਝਾ ਕੀਤਾ ਸੀ, ਜੋ ਡਿਜ਼ਨੀ ਪਲੱਸ, ਹੌਟ ਸਟਾਰ 'ਤੇ ਰਿਲੀਜ਼ ਹੋਵੇਗੀ। ਸੁਸ਼ਾਂਤ ਦੇ ਪ੍ਰਸ਼ੰਸਕ ਉਸ ਨੂੰ ਇਸ ਫਿਲਮ ਦੇ ਜ਼ਰੀਏ ਆਖਰੀ ਵਾਰ ਦੇਖ ਸਕਣਗੇ। 'ਦਿਲ ਬੇਚਾਰਾ' ਦਾ ਮੁਕੇਸ਼ ਛਾਬੜਾ ਨੇ ਨਿਰਦੇਸ਼ਨ ਕੀਤਾ ਹੈ। ਸੰਜਨਾ ਸੰਘੀ ਇਸ ਫਿਲਮ ਵਿੱਚ ਮੁੱਖ ਭੂਮਿਕਾ 'ਚ ਹੈ।

ABOUT THE AUTHOR

...view details