ਮੁੰਬਈ: ਬਾਲੀਵੁੱਡ ਅਭਿਨੇਤਰੀ ਭੂਮੀ ਪੇਡਨੇਕਰ ਨੇ ਸ਼ਨੀਵਾਰ ਨੂੰ ਆਪਣੇ 31 ਵੇਂ ਜਨਮਦਿਨ 'ਤੇ ਕਿਹਾ ਕਿ ਉਹ ਆਪਣੇ ਇਸ ਵਿਸ਼ੇਸ਼ ਮੌਕੇ 'ਤੇ ਇਕ ਪ੍ਰਾਰਥਨਾ ਕਰਨਾ ਚਾਹੁੰਦੀ ਹਾਂ, ਕਿ ਜੋ ਕੋਰੋਨਾ ਵਾਇਰਸ ਨਾਲ ਸਬੰਧ ਰੱਖਦੀ ਹੈ।
ਭੂਮੀ ਨੇ ਕਿਹਾ, “ਇਸ ਸਾਲ ਦੇ ਲਈ ਮੇਰੇ ਜਨਮਦਿਨ 'ਤੇ ਇਕ ਹੀ ਪ੍ਰਾਰਥਨਾ ਹੈ ਕਿ ਉਹ ਸਾਰੇ ਲੋਕ ਜੋ ਵਾਇਰਸ ਨਾਲ ਪ੍ਰਭਾਵਿਤ ਹਨ ਅਤੇ ਉਹ ਸਾਰੇ ਲੋਕ ਜੋ ਇਸ ਸਮੇਂ ਮੁਸ਼ਕਲ ਹਾਲਤਾਂ ਕਾਰਨ ਅਸੁਰੱਖਿਅਤ ਹਨ, ਉਨ੍ਹਾਂ ਨੂੰ ਰਾਹਤ ਮਿਲੇ, ਖੁਸ਼ੀ ਮਿਲੇ ਅਤੇ ਸਾਨੂੰ ਜਲਦੀ ਤੋਂ ਜਲਦੀ ਕੋਰੋਨਾ ਦੇ ਲਈ ਕੋਈ ਹੱਲ ਜਾਂ ਵੈਕਸੀਨ ਮਿਲ ਜਾਵੇ।"
ਉਸੇ ਸਮੇਂ, ਭੂਮੀ ਨੇ ਆਪਣੇ ਜਨਮਦਿਨ ਦੀ ਯੋਜਨਾ ਬਾਰੇ ਕਿਹਾ, "ਇਹ ਖ਼ਾਸ ਹੋਵੇਗਾ, ਕਿਉਂਕਿ ਮੈਂ ਕਿਸੇ ਨੂੰ ਮਿਲਣ ਨਹੀਂ ਜਾ ਰਹੀ ਹਾਂ ਅਤੇ ਆਪਣੇ ਪਰਿਵਾਰ ਨਾਲ ਘਰ ਰਹਾਂਗੀ, ਇਹ ਬਹੁਤ ਸਧਾਰਣ ਅਤੇ ਆਮ ਹੋਵੇਗਾ। ਵੈਸੇ ਵੀ ਕੋਈ ਵਿਸ਼ੇਸ਼ ਯੋਜਨਾ ਨਹੀਂ ਹੈ।"
ਉਨ੍ਹਾਂ ਨੇ ਅੱਗੇ ਕਿਹਾ, "ਦਰਅਸਲ, ਮੈਂ ਜਨਮਦਿਨ ਧੂਮ-ਧਾਮ ਨਾਲ ਮਨਾਉਂਦੀ ਹਾਂ। ਮੈਂ ਬਹੁਤ ਸਾਰੇ ਲੋਕਾਂ ਨੂੰ, ਮੇਰੇ ਪਿਆਰੇ ਲੋਕਾਂ ਨੂੰ ਸ਼ਾਮਲ ਕਰਦੀ ਹਾਂ, ਮੈਨੂੰ ਬਹੁਤ ਪਿਆਰ ਮਿਲਦਾ ਹੈ, ਪਰ ਮੈਨੂੰ ਲੱਗਦਾ ਹੈ ਕਿ ਇਸ ਸਾਲ ਮੈਂ ਸਿਰਫ ਆਪਣੀ ਮਾਂ ਅਤੇ ਭੈਣ ਨਾਲ ਇਕੱਠੇ ਰਹਿਣ ਵਾਲੀ ਹਾਂ। ਅਸੀਂ ਸ਼ਾਇਦ ਹਰ ਕਿਸੇ ਦੇ ਨਾਲ ਜ਼ੂਮ ਕਾਲ 'ਤੇ ਹੋਵਾਂਗੇ ਜੋ ਮੈਨੂੰ ਪਸੰਦ ਹੈ।"
ਇਸਦੇ ਨਾਲ ਹੀ ਭੂਮੀ ਨੇ ਆਪਣੇ ਜਨਮਦਿਨ ਤੇ ਕੇਕ ਕੱਟਦੇ ਹੋਏ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਇੱਕ ਫੋਟੋ ਵੀ ਪੋਸਟ ਕੀਤੀ ਅਤੇ ਉਸਦੇ ਨਾਲ ਇੱਕ ਨੋਟ ਵੀ ਲਿਖਿਆ ਹੈ।
ਆਪਣੇ ਜਨਮਦਿਨ ਦੇ ਮੌਕੇ 'ਤੇ ਭੂਮੀ ਨੇ ਸਾਰਿਆਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਇੰਸਟਾਗ੍ਰਾਮ ਪੋਸਟ ਵਿੱਚ ਲਿਖਿਆ ਹੈ, 'ਮੈਂ ਇਕ ਹੋਰ ਸਾਲ ਵੱਡੀ ਹੋ ਗਈ ਹਾਂ, ਇਸ ਮੌਕੇ 'ਤੇ ਮੈਂ ਸੋਚਦੀ ਹਾਂ ਕਿ ਮੈਂ ਕਿੰਨੀ ਖੁਸ਼ਕਿਸਮਤ ਹਾਂ, ਉਨ੍ਹਾਂ ਲਿਖਿਆ, 'ਮੈਂ ਹਮੇਸ਼ਾ ਚੰਗੇ ਅਤੇ ਪਿਆਰ ਕਰਨ ਵਾਲੇ ਲੋਕਾਂ ਨਾਲ ਘਿਰੀ ਰਿਹੀ ਹਾਂ, ਮੇਰੀ ਜ਼ਿੰਦਗੀ ਵਿੱਚ ਬਹੁਤ ਸਾਰੇ ਚੰਗੇ ਲੋਕ ਹਨ, ਮੈਂ ਆਪਣੇ ਜਨੂੰਨ ਦੀ ਪਾਲਣਾ ਕਰ ਸਕੀ ਅਤੇ ਮੈਂ ਉਹ ਕੀਤਾ ਜੋਂ ਮੈ ਚਾਹੁੰਦਾ ਸੀ, ਜੋ ਪਿਆਰ ਮੈਨੂੰ ਸਰੋਤਿਆਂ ਨੇ ਦਿੱਤਾ, ਮੈਨੂੰ ਮਿਲਿਆ ਪਿਆਰ ਅਤੇ ਸਮਰਥਨ ਦੇ ਬਦਲੇ ਵਿੱਚ ਮੈਂ ਇਸ ਦੁਨੀਆ ਨੂੰ ਇੱਕ ਬਿਹਤਰ ਜਗ੍ਹਾ ਬਣਾਉਣ ਵਿੱਚ ਯੋਗਦਾਨ ਦੇ ਸਕਾ, ਮੈਂ ਉਸਦੀ ਰੱਖਿਆ ਕਰ ਸਕਾ, ਇਨ੍ਹਾਂ ਸਭ ਚੀਜ਼ਾਂ ਲਈ ਧੰਨਵਾਦ, ਤੁਸੀਂ ਸਾਰਿਆਂ ਨੇ ਜੋ ਪਿਆਰ ਦਿੱਤਾ ਉਸ ਲਈ ਵੀ ਧੰਨਵਾਦ।