ਪੰਜਾਬ

punjab

ETV Bharat / sitara

ਆਸ਼ਾ ਭੌਂਸਲੇ ਨੂੰ ਆ ਰਹੀ ਹੈ ਲਤਾ ਦੀਦੀ ਦੀ ਯਾਦ, ਕੀਤੀਆਂ ਬਚਪਨ ਦੀਆਂ ਤਸਵੀਰਾਂ ਸ਼ੇਅਰ - ASHA BHOSLE EXPRESSED HER LOVE

ਆਸ਼ਾ ਭੌਂਸਲੇ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਅਤੇ 'ਲਤਾ ਦੀਦੀ' ਦੀ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਲਤਾ ਜੀ ਮੇਜ਼ 'ਤੇ ਬੈਠੇ ਹਨ ਅਤੇ ਆਸ਼ਾ ਭੌਂਸਲੇ ਉਨ੍ਹਾਂ ਦੇ ਕੋਲ ਬੈਠੀ ਨਜ਼ਰ ਆ ਰਹੀ ਹੈ। ਇਹ ਕਿਊਟ ਫੋਟੋ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਰਹੀ ਹੈ।

ਆਸ਼ਾ ਭੌਂਸਲੇ ਨੂੰ ਆ ਰਹੀ ਹੈ ਲਤਾ ਦੀਦੀ ਦੀ ਯਾਦ, ਕੀਤੀਆਂ ਬਚਪਨ ਦੀਆਂ ਤਸਵੀਰਾਂ ਸ਼ੇਅਰ
ਆਸ਼ਾ ਭੌਂਸਲੇ ਨੂੰ ਆ ਰਹੀ ਹੈ ਲਤਾ ਦੀਦੀ ਦੀ ਯਾਦ, ਕੀਤੀਆਂ ਬਚਪਨ ਦੀਆਂ ਤਸਵੀਰਾਂ ਸ਼ੇਅਰ

By

Published : Feb 7, 2022, 5:20 PM IST

ਹੈਦਰਾਬਾਦ: ਸੁਰਾਂ ਦੀ ਸਰਸਵਤੀ ਲਤਾ ਮੰਗੇਸ਼ਕਰ ਦਾ 6 ਫਰਵਰੀ ਨੂੰ ਦੇਹਾਂਤ ਹੋ ਗਿਆ। ਲਤਾ ਜੀ ਦੇ ਜਾਂਦੇ ਹੀ ਪੂਰੇ ਦੇਸ਼ ਦੀਆਂ ਅੱਖਾਂ ਨਮ ਹੋ ਗਈਆਂ। ਲਤਾ ਜੀ ਦਾ ਪਰਿਵਾਰ ਹੁਣ ਉਨ੍ਹਾਂ ਦੀਆਂ ਯਾਦਾਂ ਦੇ ਸਹਾਰੇ ਰਹਿ ਗਿਆ ਹੈ।

ਅਜਿਹੇ 'ਚ ਲਤਾ ਜੀ ਦੀ ਛੋਟੀ ਭੈਣ ਅਤੇ ਪਲੇਅਬੈਕ ਗਾਇਕਾ ਆਸ਼ਾ ਭੌਂਸਲੇ ਨੂੰ ਉਨ੍ਹਾਂ ਦੀ ਯਾਦ ਤੰਗ ਕਰ ਰਹੀ ਹੈ। ਆਸ਼ਾ ਨੇ ਆਪਣੀ ਭੈਣ ਲਤਾ ਦੀ ਮੌਤ ਤੋਂ ਬਾਅਦ ਬਚਪਨ ਦੀ ਇਕ ਖੂਬਸੂਰਤ ਤਸਵੀਰ ਸ਼ੇਅਰ ਕੀਤੀ ਹੈ। ਇਸ ਫੋਟੋ ਨੂੰ ਦੇਖ ਕੇ ਪ੍ਰਸ਼ੰਸਕਾਂ ਦੀਆਂ ਅੱਖਾਂ 'ਚੋਂ ਪਾਣੀ ਵਹਿ ਰਿਹਾ ਹੈ।

ਆਸ਼ਾ ਭੌਂਸਲੇ ਨੂੰ ਆ ਰਹੀ ਹੈ ਲਤਾ ਦੀਦੀ ਦੀ ਯਾਦ, ਕੀਤੀਆਂ ਬਚਪਨ ਦੀਆਂ ਤਸਵੀਰਾਂ ਸ਼ੇਅਰ

ਆਸ਼ਾ ਭੌਂਸਲੇ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਅਤੇ 'ਲਤਾ ਦੀਦੀ' ਦੀ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਲਤਾ ਜੀ ਮੇਜ਼ 'ਤੇ ਬੈਠੇ ਹਨ ਅਤੇ ਆਸ਼ਾ ਭੌਂਸਲੇ ਉਨ੍ਹਾਂ ਦੇ ਕੋਲ ਬੈਠੀ ਨਜ਼ਰ ਆ ਰਹੀ ਹੈ। ਇਹ ਕਿਊਟ ਫੋਟੋ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਰਹੀ ਹੈ।

ਲਤਾ ਜੀ ਨਾਲ ਬਚਪਨ ਦੇ ਪਲਾਂ ਨੂੰ ਯਾਦ ਕਰਦੇ ਹੋਏ ਆਸ਼ਾ ਭੌਂਸਲੇ ਨੇ ਇਸ ਤਸਵੀਰ ਨੂੰ ਇੱਕ ਪਿਆਰਾ ਕੈਪਸ਼ਨ ਦਿੱਤਾ ਹੈ। ਉਸ ਨੇ ਲਿਖਿਆ ਹੈ, 'ਬਚਪਨ ਦੇ ਵੀ ਕੀ ਦਿਨ ਸਨ...ਦੀਦੀ ਤੇ ਮੈਂ'।

ਪ੍ਰਸ਼ੰਸਕਾਂ ਤੋਂ ਲੈ ਕੇ ਬਾਲੀਵੁੱਡ ਸਿਤਾਰੇ ਇਸ ਤਸਵੀਰ ਨੂੰ ਪਸੰਦ ਕਰ ਰਹੇ ਹਨ। ਇਸ ਤਸਵੀਰ ਨੂੰ ਰਿਤਿਕ ਰੋਸ਼ਨ ਅਤੇ ਸਚਿਨ ਤੇਂਦੁਲਕਰ ਨੇ ਵੀ ਪਸੰਦ ਕੀਤਾ ਹੈ। ਸਚਿਨ ਨੇ ਸ਼ਿਵਾਜੀ ਪਾਰਕ ਵਿੱਚ ਲਤਾ ਜੀ ਨੂੰ ਅੰਤਿਮ ਵਿਦਾਈ ਵੀ ਦਿੱਤੀ।

ਇਹ ਵੀ ਪੜ੍ਹੋ:ਮਰਹੂਮ ਗਾਇਕਾ ਲਤਾ ਮੰਗੇਸ਼ਕਰ ਦੇ ਦੇਹਾਂਤ 'ਤੇ ਦੋ ਦਿਨਾਂ ਰਾਸ਼ਟਰੀ ਸੋਗ ਦਾ ਐਲਾਨ

ABOUT THE AUTHOR

...view details