ਚੰਡੀਗੜ੍ਹ: 19 ਜੁਲਾਈ ਨੂੰ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋਈ ਫ਼ਿਲਮ 'ਅਰਦਾਸ ਕਰਾਂ' ਦਾ ਬਾਕਸ ਆਫ਼ਿਸ 'ਤੇ ਚੰਗਾ ਪ੍ਰਦਰਸ਼ਨ ਜਾਰੀ ਹੈ। ਮੀਡੀਆ ਰਿਪੋਰਟਾਂ ਮੁਤਾਬਿਕ ਇਸ ਫ਼ਿਲਮ ਦਾ ਬਜਟ 5 ਕਰੋੜ ਸੀ ਅਤੇ ਇਸ ਫ਼ਿਲਮ ਨੇ ਪਹਿਲੇ ਹੀ ਹਫ਼ਤੇ ਕਮਾਈ ਦੇ ਰਿਕਾਰਡ ਤੋੜ ਦਿੱਤੇ ਨੇ , ਇਸ ਫ਼ਿਲਮ ਨੇ ਲਗਪਗ 13 ਕਰੋੜ ਦਾ ਕਾਰੋਬਾਰ ਪਹਿਲੇ ਹਫ਼ਤੇ ਹੀ ਕਰ ਲਿਆ ਸੀ।
'ਅਰਦਾਸ ਕਰਾਂ' ਬਣੀ ਬਲਾਕਬਸਟਰ ਫ਼ਿਲਮ,ਟੀਮ ਨੇ ਕੀਤਾ ਮੀਡੀਆ ਦਾ ਧੰਨਵਾਦ - ਗੁਰਪ੍ਰੀਤ ਘੁੱਗੀ
19 ਜੁਲਾਈ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਫ਼ਿਲਮ 'ਅਰਦਾਸ ਕਰਾਂ' ਦੀ ਟੀਮ ਨੇ ਚੰਡੀਗੜ੍ਹ 'ਚ ਪ੍ਰੈਸ ਵਾਰਤਾ ਕੀਤੀ। ਇਸ ਪ੍ਰੈਸ ਵਾਰਤਾ 'ਚ ਟੀਮ ਨੇ ਮੀਡੀਆ ਦਾ ਫ਼ਿਲਮ ਰੀਵੀਊਜ਼ ਦਾ ਧੰਨਵਾਦ ਕੀਤਾ। ਇਸ ਮੌਕੇ ਫ਼ਿਲਮ 'ਚ ਅਹਿਮ ਕਿਰਦਾਰ ਨਿਭਾ ਰਹੇ ਗੁਰਪ੍ਰੀਤ ਘੁੱਗੀ ਅਤੇ ਮਲਕੀਤ ਰੌਣੀ ਨਾਲ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ। ਇਸ ਗੱਲਬਾਤ 'ਚ ਗੁਰਪ੍ਰੀਤ ਘੁੱਗੀ ਨੇ ਕਿਹਾ ਕਿ ਜੇਕਰ ਇਸ ਫ਼ਿਲਮ ਵਰਗੇ ਕਿਰਦਾਰ ਉਨ੍ਹਾਂ ਨੂੰ ਆਫ਼ਰ ਹੋਣਗੇ ਤਾਂ ਉਹ ਜ਼ਰੂਰ ਕਰਨਗੇ।
ਇਸ ਫ਼ਿਲਮ ਦੀ ਕਮਾਈ ਨੂੰ ਲੈ ਕੇ ਫ਼ਿਲਮ 'ਅਰਦਾਸ ਕਰਾਂ' ਦੀ ਟੀਮ ਨੇ ਚੰਡੀਗੜ੍ਹ 'ਚ ਪ੍ਰੈਸ ਵਾਰਤਾ ਕੀਤੀ। ਇਸ ਪ੍ਰੈਸ ਵਾਰਤਾ 'ਚ ਗੁਰਪ੍ਰੀਤ ਘੁੱਗੀ ਨੇ ਮੀਡੀਆ ਦਾ ਧੰਨਵਾਦ ਕੀਤਾ ਉਨ੍ਹਾਂ ਕਿਹਾ ਕਿ ਮੀਡੀਆ ਨੇ ਇਸ ਫ਼ਿਲਮ ਦੀ ਰਿਲੀਜ਼ ਵੇਲੇ ਇੱਕ ਮਿਸ਼ਨ ਦੀ ਤਰ੍ਹਾਂ ਕੰਮ ਕੀਤਾ ਹੈ। ਕਿਸੇ ਨੇ ਇਹ ਨਹੀਂ ਸੋਚਿਆ ਕਿ ਇਸ ਫ਼ਿਲਮ ਨੇ ਸਾਨੂੰ ਐਡ ਘਟ ਦਿੱਤੀ ਹੈ ਜਾਂ ਮੁਨਾਫ਼ਾ ਨਹੀਂ ਦਿੱਤਾ ਸਭ ਨੇ ਬਹੁਤ ਵਧੀਆ ਕੰਮ ਕੀਤਾ ਹੈ।
ਗੁਰਪ੍ਰੀਤ ਘੁੱਗੀ ਤੋਂ ਇਲਾਵਾ ਮਲਕੀਤ ਰੌਣੀ ਨੇ ਵੀ ਈਟੀਵੀ ਭਾਰਤ ਨਾਲ ਖ਼ਾਸ ਗੱਲਬਾਤ ਕੀਤੀ। ਇਸ ਗੱਲਬਾਤ 'ਚ ਉਨ੍ਹਾਂ ਕਿਹਾ ਕਿ ਇੱਕ ਚੰਗੀ ਫ਼ਿਲਮ ਦਾ ਹਿੱਸਾ ਬਣਕੇ ਬਹੁਤ ਵਧੀਆ ਲਗਦਾ ਹੈ। ਉਨ੍ਹਾਂ ਕਿਹਾ ਕਿ ਇਸ ਫ਼ਿਲਮ ਨੇ ਸਾਬਿਤ ਕਰ ਦਿੱਤਾ ਹੈ ਸੰਜੀਦਾ ਵਿਸ਼ਿਆਂ 'ਤੇ ਬਣੀਆਂ ਫ਼ਿਲਮਾਂ ਵੀ ਲੋਕ ਪਸੰਦ ਕਰਦੇ ਹਨ।