ਨਵੀਂ ਦਿੱਲੀ : ਅਦਾਕਾਰ ਅਮਿਤਾਬ ਬੱਚਨ ਦੇ ਟਵੀਟਰ ਖਾਤੇ ਨੂੰ ਹੈੱਕਰਾਂ ਵੱਲੋਂ ਹੈੱਕ ਕਰਨ ਤੋਂ ਬਾਅਦ ਮੁੰਬਈ ਪੁਲਿਸ ਨੇ ਫਟਾਫ਼ਟ ਛਾਣਬੀਣ ਸ਼ੁਰੂ ਕਰ ਦਿੱਤੀ ਹੈ। 10 ਜੂਨ ਦੀ ਰਾਤ ਨੂੰ ਅਮਿਤਾਬ ਬੱਚਨ ਦਾ ਟਵੀਟਰ ਅਕਾਊਂਟ @SrBachchan ਹੈੱਕ ਹੋਇਆ ਸੀ, ਜਿਸ ਦੀ ਡਿਸਪਲੇ ਫ਼ੋਟੋ 'ਤੇ ਹੈੱਕਰਾਂ ਵੱਲੋਂ ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਫ਼ੋਟੋ ਲਾ ਦਿੱਤੀ ਗਈ। ਹੈੱਕਰਾਂ ਨੇ ਅਮਿਤਾਬ ਦੀਆਂ ਬਾਇਓ ਲਾਇਨਾਂ ਨੂੰ ਵੀ ਬਦਲ ਦਿੱਤਾ ਅਤੇ ਉਨ੍ਹਾਂ ਵਿੱਚ ਲਵ ਪਾਕਿਸਤਾਨ ਲਿਖ ਦਿੱਤਾ।
ਇਸ ਖ਼ਾਤੇ ਤੋਂ ਇੱਕ ਟਵੀਟ ਵੀ ਕੀਤਾ ਗਿਆ, ਜਿਸ ਵਿੱਚ ਲਿਖਿਆ ਹੋਇਆ ਸੀ ਕਿ "ਪੂਰੀ ਦੁਨੀਆਂ ਲਈ ਇਹ ਇੱਕ ਚਤਾਵਨੀ ਹੈ। ਅਸੀਂ ਆਈਲੈਂਡ ਰਿਪਬਲਿਕ ਵੱਲੋਂ ਤੁਰਕੀ ਦੇ ਫ਼ੁੱਟਬਾਲਰ ਨਾਲ ਕੀਤੇ ਵਿਵਹਾਰ ਦੀ ਨਿੰਦਾ ਕਰਦੇ ਹਾਂ।