ਪੰਜਾਬ

punjab

ETV Bharat / sitara

ਅਕਸ਼ੈ ਕੁਮਾਰ ਨੇ ਬੱਕਰੀਆਂ ਨੂੰ ਚਾਰਨ ਦੀ ਵੀਡੀਓ ਕੀਤੀ ਸ਼ੇਅਰ, ਕਿਹਾ- ਹੋਰ ਕੀ ਚਾਹੀਦਾ ਹੈ - AKSHAY KUMAR

ਅਕਸ਼ੈ ਕੁਮਾਰ ਨੇ ਇਕ ਵਾਰ ਫਿਰ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ 'ਚ ਉਹ ਬੱਕਰੀਆਂ ਨੂੰ ਚਾਰਾ ਚਾਰਦਾ ਨਜ਼ਰ ਆ ਰਿਹਾ ਹੈ। ਅਕਸ਼ੈ ਕੁਮਾਰ ਦੇ ਇਸ ਅੰਦਾਜ਼ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

ਅਕਸ਼ੈ ਕੁਮਾਰ ਨੇ ਬੱਕਰੀਆਂ ਨੂੰ ਚਾਰਨ ਦੀ ਵੀਡੀਓ ਕੀਤੀ ਸ਼ੇਅਰ, ਕਿਹਾ- ਹੋਰ ਕੀ ਚਾਹੀਦਾ ਹੈ
ਅਕਸ਼ੈ ਕੁਮਾਰ ਨੇ ਬੱਕਰੀਆਂ ਨੂੰ ਚਾਰਨ ਦੀ ਵੀਡੀਓ ਕੀਤੀ ਸ਼ੇਅਰ, ਕਿਹਾ- ਹੋਰ ਕੀ ਚਾਹੀਦਾ ਹੈ

By

Published : Jan 23, 2022, 1:13 PM IST

ਹੈਦਰਾਬਾਦ:ਬਾਲੀਵੁੱਡ ਦੇ ਖਿਲਾੜੀ ਯਾਨੀ ਅਕਸ਼ੈ ਕੁਮਾਰ ਨੇ ਹਾਲ ਹੀ 'ਚ ਆਪਣੇ ਵਿਆਹ ਦੀ 21ਵੀਂ ਵਰ੍ਹੇਗੰਢ ਮਨਾਈ। ਇਸ ਮੌਕੇ ਉਹ ਆਪਣੀ ਪਤਨੀ ਟਵਿੰਕਲ ਖੰਨਾ ਅਤੇ ਬੇਟੀ ਨਿਤਾਰਾ ਨਾਲ ਰਣਥੰਭੌਰ ਨੈਸ਼ਨਲ ਪਾਰਕ ਗਏ। ਪਿਛਲੇ ਦਿਨੀਂ ਅਕਸ਼ੇ ਕੁਮਾਰ ਨੇ ਇੱਥੋਂ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ ਹਨ। ਇਸ ਕੜੀ 'ਚ ਅਕਸ਼ੈ ਕੁਮਾਰ ਨੇ ਐਤਵਾਰ ਨੂੰ ਇਕ ਹੋਰ ਵੀਡੀਓ ਸ਼ੇਅਰ ਕੀਤੀ ਹੈ।

ਅਕਸ਼ੈ ਕੁਮਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਜੋ ਵੀਡੀਓ ਸ਼ੇਅਰ ਕੀਤੀ ਹੈ, ਉਸ 'ਚ ਉਹ ਬੱਕਰੀਆਂ ਚਾਰ ਰਹੇ ਹਨ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਕਸ਼ੇ ਕੁਮਾਰ ਨੇ ਲਿਖਿਆ, 'ਛੋਟੀਆਂ ਚੀਜ਼ਾਂ 'ਚ ਵੱਡੀ ਖੁਸ਼ੀ ਮਿਲਦੀ ਹੈ.. ਇਸ ਤੋਂ ਵੱਧ ਹੋਰ ਕੀ ਚਾਹੀਦਾ ਹੈ, ਹਰ ਇੱਕ ਦਿਨ ਲਈ ਰੱਬ ਦਾ ਧੰਨਵਾਦ, ਅਸੀਂ ਕੁਦਰਤ ਦੇ ਵਿਚਕਾਰ ਜ਼ਿੰਦਾ ਹਾਂ'।

ਇਸ ਤੋਂ ਪਹਿਲਾਂ ਅਕਸ਼ੈ ਕੁਮਾਰ ਨੇ ਵੀ ਧੀ ਨਿਤਾਰਾ ਨਾਲ ਗਾਵਾਂ ਨੂੰ ਚਾਰਦੇ ਦਾ ਵੀਡੀਓ ਸ਼ੇਅਰ ਕੀਤਾ ਸੀ। ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਦੀ ਖੂਬਸੂਰਤ ਜੋੜੀ ਅਕਸ਼ੈ ਕੁਮਾਰ ਅਤੇ ਟਵਿੰਕਲ ਖੰਨਾ ਦੇ ਵਿਆਹ ਨੂੰ 17 ਜਨਵਰੀ ਨੂੰ 21 ਸਾਲ ਪੂਰੇ ਹੋ ਗਏ ਹਨ। ਟਵਿੰਕਲ ਅਤੇ ਅਕਸ਼ੈ ਦਾ ਵਿਆਹ ਸਾਲ 2001 ਵਿੱਚ ਹੋਇਆ ਸੀ। ਟਵਿੰਕਲ ਖੰਨਾ ਨੇ ਇਸ ਮੌਕੇ 'ਤੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ। ਅਦਾਕਾਰਾ ਅਤੇ ਲੇਖਕ ਨੇ ਇੱਕ ਤਸਵੀਰ ਵੀ ਪੋਸਟ ਕੀਤੀ ਹੈ।

ਬਾਲੀਵੁੱਡ ਸਟਾਰ ਨੇ ਆਪਣੀ ਬੇਟੀ ਨਾਲ ਇਕ ਵੀਡੀਓ ਸ਼ੇਅਰ ਕਰਦੇ ਹੋਏ ਆਪਣੀ ਪੋਸਟ 'ਤੇ ਲਿਖਿਆ, 'ਮਿੱਟੀ ਦੀ ਮਹਿਕ, ਗਾਂ ਨੂੰ ਚਾਰਾ ਦੇਣਾ, ਰੁੱਖਾਂ ਦੀ ਠੰਡੀ ਹਵਾ, ਇਹ ਸਭ ਤੁਹਾਡੇ ਬੱਚਿਆਂ ਲਈ ਮਹਿਸੂਸ ਕਰਨ ਦਾ ਇਕ ਵੱਖਰਾ ਹੀ ਆਨੰਦ ਹੈ।

ਅਕਸ਼ੈ ਕੁਮਾਰ ਨੇ ਬੱਕਰੀਆਂ ਨੂੰ ਚਾਰਨ ਦੀ ਵੀਡੀਓ ਕੀਤੀ ਸ਼ੇਅਰ, ਕਿਹਾ- ਹੋਰ ਕੀ ਚਾਹੀਦਾ ਹੈ

ਹੁਣ ਤਾਂ ਕਾਸ਼ ਕਿ ਕੱਲ੍ਹ ਨੂੰ ਜੰਗਲ ਵਿੱਚ ਬਾਘ ਨਜ਼ਰ ਆਵੇ। ਕੁਮਾਰ ਨੇ ਅੱਗੇ ਕਿਹਾ ਸੀ ਕਿ ਉਨ੍ਹਾਂ ਨੂੰ ਸੁੰਦਰ ਰਣਥੰਬੋਰ ਨੈਸ਼ਨਲ ਪਾਰਕ ਦੇਖਣ ਦਾ ਮੌਕਾ ਮਿਲਿਆ।

ਇਹ ਵੀ ਪੜ੍ਹੋ:ਟ੍ਰੈਵਲ ਏਜੰਟ ਨੇ 'ਸ਼ਾਹਰੁਖ ਦੇ ਦੇਸ਼ ਤੋਂ ਹੋ' ਕਹਿ ਕੇ ਇੰਡੀਅਨ ਦੀ ਕੀਤੀ ਮਦਦ, 'ਕਿੰਗ ਖਾਨ' ਨੇ ਭੇਜਿਆ ਤੋਹਫ਼ਾ

ABOUT THE AUTHOR

...view details