ਮੁੰਬਈ: ਬਿਗ ਬੌਸ 13 ਦੇ ਘਰ ਵਿੱਚ ਸਿਰਫ਼ ਟੀਵੀ ਅਤੇ ਬਾਲੀਵੁੱਡ ਹੀ ਨਹੀਂ ਬਲਕਿ ਪੰਜਾਬੀ ਮਨੋਰੰਜਨ ਜਗਤ ਦੀ ਮਾਡਲ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਵੀ ਘਰ 'ਚ ਐਂਟਰ ਕਰ ਚੁੱਕੀ ਹੈ। ਐਂਟਰੀ ਵੀ ਕੁਝ ਇਸ ਤਰ੍ਹਾਂ ਹੋਈ ਕਿ ਰਾਤੋਂ-ਰਾਤ ਹਰ ਕੋਈ ਸ਼ਹਿਨਾਜ਼ ਬਾਰੇ ਸੋਸ਼ਲ ਮੀਡੀਆ 'ਤੇ ਸਰਚ ਕਰ ਰਿਹਾ ਹੈ। ਸ਼ਹਿਨਾਜ਼ ਜਿਵੇਂ ਹੀ ਮੰਚ 'ਤੇ ਆਈ , ਆਪਣੇ ਬੇਬਾਕ ਅਤੇ ਮੱਜ਼ੇਦਾਰ ਅੰਦਾਜ ਦੇ ਚੱਲਦੇ ਛਾ ਗਈ। ਸਲਮਾਨ ਵੀ ਉਨ੍ਹਾਂ ਦੇ ਸਟਾਇਲ 'ਤੇ ਹੱਸਦੇ ਹੋਏ ਨਜ਼ਰ ਆਏ।
ਸ਼ਹਿਨਾਜ਼ ਨੂੰ ਜਦੋਂ ਸਲਮਾਨ ਨੇ ਪੰਜ ਪੁਰਸ਼ ਪ੍ਰਤੀਯੋਗੀ ਦੇ ਨਾਲ ਮਿਲਵਾਇਆ ਤਾਂ ਸ਼ਹਿਨਾਜ਼ ਬੋਲੀ, "ਮੈਂ ਮਲਟੀਟੇਂਲੇਂਟ, ਸਿੰਗਰ, ਅਦਾਕਾਰ, ਮਾਡਲ, ਅਤੇ ਹਾਂ ਪੰਜਾਬ ਤੋਂ ਹਾਂ।" ਫ਼ੇਰ ਸਲਮਾਨ ਨੇ ਪੁੱਛਿਆ,"ਪੰਜਾਬ ਦੀ ਕੀ" ਤਾਂ ਉਹ ਬੋਲੀ "ਮੈਂ ਕੈਟਰੀਨਾ ਕੈਫ਼ ਹਾਂ, ਪੰਜਾਬ ਦੀ।"