ਮੁੰਬਈ: ਫਿਲਮ ਨਿਰਮਾਤਾ ਜ਼ੋਇਆ ਅਖ਼ਤਰ ਦੀ ਬਾਂਦਰਾ ਦੇ ਬੈਂਡਸਟੈਂਡ ਖੇਤਰ ਵਿੱਚ ਸਥਿਤ ਬਿਲਡਿੰਗ ਨੂੰ ਸੀਲ ਕਰਨ ਦੀ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਬਾਂਦਰਾ ਦੇ ਬੈਂਡਸਟੈਂਡ ਖੇਤਰ ਵਿੱਚ ਸਥਿਤ ਬਿਲਡਿੰਗ ਵਿੱਚ ਇੱਕ ਵਿਅਕਤੀ ਕੋਰੋਨਾ ਪੌਜ਼ੀਟਿਵ ਪਾਇਆ ਗਿਆ ਹੈ ਜਿਸ ਤੋਂ ਬਾਅਦ ਬ੍ਰਹਿਮੁੰਬਈ ਮਿਉਂਸੀਪਲ ਕਾਰਪੋਰੇਸ਼ਨ (ਬੀਐਮਸੀ) ਨੇ ਬੈਂਡਸਟੈਂਡ ਖੇਤਰ ਵਿੱਚ ਸਥਿਤ ਬਿਲਡਿੰਗ ਨੂੰ ਕੰਟੇਨਮੈਂਟ ਜ਼ੌਨ ਐਲਾਨ ਦਿੱਤਾ ਹੈ।
ਸੂਤਰਾਂ ਮੁਤਾਬਕ ਬੀਐਮਸੀ ਨੇ ਜ਼ੋਇਆ ਅਖ਼ਤਰ ਦੀ ਇਮਾਰਤ ਦੇ ਗੇਟ ਦੇ ਸਾਹਮਣੇ ਇੱਕ ਨੋਟਿਸ ਲੱਗਾ ਦਿੱਤਾ ਹੈ ਜਿਸ ਵਿੱਚ ਲਿਖਿਆ ਹੈ ਕਿ ਇਹ ਖੇਤਰ ਕੰਨਟੇਨਮੈਂਟ ਜ਼ੌਨ ਐਲਾਨਿਆਂ ਗਿਆ ਹੈ। ਕਿਉਂਕਿ ਇੱਥੇ ਦਾ ਇੱਕ ਵਿਅਕਤੀ ਕੋਰੋਨਾ ਪੌਜ਼ੀਟਿਵ ਹੈ। ਇੱਥੇ ਜਾਣਾ ਸਖ਼ਤ ਮਨਾਂ ਹੈ। ਨਿਯਮ ਦੀ ਉਲੰਘਣਾ ਕਰਨ ਵਾਲਿਆਂ ਉੱਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।