ਨਵੀਂ ਦਿੱਲੀ: ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦਾ ਵਿਆਹ 11 ਦਸੰਬਰ 2017 ਨੂੰ ਇਟਲੀ ਵਿੱਚ ਹੋਇਆ ਸੀ। ਅਕਸਰ ਦੋਵਾਂ ਨੂੰ ਸੋਸ਼ਲ ਮੀਡੀਆ 'ਤੇ ਕਾਫ਼ੀ ਦਿਲਚਸਪ ਫ਼ੋਟੋਆ ਅਤੇ ਵੀਡੀਓ ਸ਼ੇਅਰ ਕਰਦੇ ਦੇਖਿਆ ਜਾਂਦਾ ਹੈ, ਜਿਸ ਨੂੰ ਲੋਕਾਂ ਵੱਲੋਂ ਵੀ ਕਾਫ਼ੀ ਪਸੰਦ ਕੀਤਾ ਜਾਂਦਾ ਹੈ। ਦੱਸ ਦੇਈਏ ਕਿ ਵਿਰਾਟ ਅਤੇ ਅਨੁਸ਼ਕਾ ਛੁੱਟੀਆਂ ਲਈ ਭੂਟਾਨ ਗਏ ਸਨ, ਉੱਥੋਂ ਦੀਆਂ ਕਈ ਤਸਵੀਰਾਂ ਨੂੰ ਉਨ੍ਹਾਂ ਨੇ ਸੋਸ਼ਲ ਮੀਡੀਆ ਉੱਤੇ ਸਾਂਝਾ ਵੀ ਕੀਤਾ ਸੀ।
ਹੋਰ ਪੜ੍ਹੋ: ਪ੍ਰਿੰਅਕਾ ਚੋਪੜਾ ਤੇ ਨਿਕ ਜੋਨਸ ਦੇ ਪਰਿਵਾਰ ਵਿੱਚ ਤੀਜੇ ਮੈਂਬਰ ਦੀ ਐਂਟਰੀ
ਹਾਲ ਹੀ ਵਿੱਚ ਵਿਰਾਟ ਨੇ ਆਪਣੇ ਟਵਿੱਟਰ ਹੈਂਡਲ 'ਤੇ ਇੱਕ ਤਸਵੀਰ ਨੂੰ ਲੋਕਾਂ ਨਾਲ ਸਾਂਝਾ ਕੀਤਾ ਹੈ, ਜਿਸ ਵਿੱਚ ਉਹ ਦੋਨੋਂ ਪਹਾੜ 'ਤੇ ਸੈਰ ਸਪਾਟਾ ਕਰਦੇ ਨਜ਼ਰ ਆ ਰਹੇ ਹਨ। ਇਸ ਨਾਲ ਹੀ ਵਿਰਾਟ ਨੇ ਕੈਪਸ਼ਨ ਵਿੱਚ ਲਿਖਿਆ, "ਜ਼ਿੰਦਗੀ ਦੇ ਸਫ਼ਰ ਵਿੱਚ ਕਦਮ ਵਧਾਉਂਦੇ ਹੋਏ ਅਤੇ ਸਿਰਫ਼ ਪਿਆਰ ਦੇ ਦਮ 'ਤੇ।" ਵਿਰਾਟ ਨੇ ਇਸ ਟਵੀਟ 'ਚ ਅਨੁਸ਼ਕਾ ਨੂੰ ਟੈਗ ਕੀਤਾ।
ਹੋਰ ਪੜ੍ਹੋ: ਤਮਿਲ ਅਦਾਕਾਰ ਬਾਲਾ ਸਿੰਘ ਦਾ ਹੋਇਆ ਦੇਹਾਂਤ
ਜੇ ਅਨੁਸ਼ਕਾ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਅਨੁਸ਼ਕਾ ਆਖਰੀ ਵਾਰ ਫ਼ਿਲਮ 'ਜ਼ੀਰੋ' ਵਿੱਚ ਨਜ਼ਰ ਆਈ ਸੀ। ਇਸ ਫ਼ਿਲਮ ਵਿੱਚ ਉਨ੍ਹਾਂ ਨਾਲ ਸ਼ਾਹਰੁਖ ਖ਼ਾਨ ਅਤੇ ਕੈਟਰੀਨਾ ਕੈਫ਼ ਵੀ ਨਜ਼ਰ ਆਏ ਸਨ। ਹਾਂਲਾਕਿ ਇਸ ਫ਼ਿਲਮ ਨੇ ਬਾਕਸ ਆਫ਼ਿਸ 'ਤੇ ਕੁਝ ਚੰਗਾ ਪ੍ਰਦਰਸ਼ਨ ਨਹੀਂ ਕੀਤਾ ਸੀ।