ਮੁਬੰਈ: ਬਾਲੀਵੁੱਡ ਅਦਾਕਾਰ ਵਿਦੂਤ ਜਮਵਾਲ ਇਸ ਹਫ਼ਤੇ ਚੀਨ ਵਿੱਚ ਸਨ। ਉਹ ਜੈਕੀ ਚੈਨ ਇੰਟਰਨੈਸ਼ਨਲ ਫ਼ਿਲਮ ਵੀਕ ਵਿੱਚ ਸ਼ਾਮਲ ਹੋਣ ਲਈ ਪਹੁੰਚਿਆ ਸੀ। ਇਸ ਮੌਕੇ ਜੰਗਲੀ ਪਿਕਚਰਜ਼ 'ਜੰਗਲੀ' ਨੂੰ ਦੋ ਕੈਟੇਗਿਰੀ ਵਿੱਚ ਸਨਮਾਨਿਤ ਕੀਤਾ ਗਿਆ। ਫ਼ਿਲਮ ਨੂੰ ਬੈਸਟ ਐਕਸ਼ਨ ਸੀਕੁਐਂਸ ਕੋਰਿਓਗ੍ਰਾਫੀ ਅਤੇ ਬੈਸਟ ਐਕਸ਼ਨ ਫੈਮਿਲੀ ਫ਼ਿਲਮ ਦਾ ਅਵਾਰਡ ਮਿਲਿਆ ਹੈ।
ਵਿਦੂਤ ਜਮਵਾਲ ਦੀ 'ਜੰਗਲੀ' ਨੇ ਚੀਨ ਵਿਚ ਜਿੱਤੇ 2 ਐਕਸ਼ਨ ਪੁਰਸਕਾਰ
ਵਿਦੂਤ ਜਮਵਾਲ ਦੀ ਐਕਸ਼ਨ ਫ਼ਿਲਮ 'ਜੰਗਲੀ' ਨੇ ਚੀਨ ਦੇ 'ਜੈਕੀ ਚੈਨ ਇੰਟਰਨੈਸ਼ਨਲ' ਫ਼ਿਲਮ ਵੀਕ 'ਤੇ ਛਾਪਾ ਮਾਰਿਆ ਹੈ। ਫ਼ਿਲਮ ਨੇ 2 ਵੱਡੇ ਐਕਸ਼ਨ ਅਵਾਰਡ ਜਿੱਤੇ ਹਨ ਅਤੇ ਇਸ ਸਮੇਂ ਦੌਰਾਨ, ਫਿਲਮ ਦੇ ਮੁੱਖ ਅਦਾਕਾਰ ਵਿਦਯੁਤ ਜਮਵਾਲ ਮੌਜੂਦ ਸਨ।
ਫ਼ੋਟੋ
ਇਸ ਦੀ ਜਾਣਕਾਰੀ ਵਿਦੂਤ ਜਮਵਾਲ ਨੇ ਖ਼ੁਦ ਸ਼ੋਸ਼ਲ ਮੀਡੀਆ 'ਤੇ ਦਿੱਤੀ ਹੈ। ਵਿਦੂਤ ਨੇ ਕਿਹਾ, “ਵਿਸ਼ਵ ਭਰ ਦੀਆਂ 150 ਤੋਂ ਵੱਧ ਫ਼ਿਲਮਾਂ ਵਿੱਚੋਂ ਭਾਰਤ ਦੀ ਐਕਸ਼ਨ ਫ਼ਿਲਮ ਨੂੰ ਦਰਸਾਉਣਾ ਮੇਰੇ ਲਈ ਮਾਣ ਵਾਲੀ ਗੱਲ ਹੈ।
ਉਸਨੇ ਅੱਗੇ ਕਿਹਾ, “ਭਾਰਤ ਵਿੱਚ ਐਕਸ਼ਨ ਫਿਲਮਾਂ ਜ਼ਿਆਦਾਤਰ ਮਰਦ ਦਰਸ਼ਕਾਂ ਲਈ ਬਣਿਆਂ ਹੁੰਦੀਆਂ ਹਨ ਪਰ ਸਾਡੀ ਫ਼ਿਲਮ ਪੂਰੇ ਪਰਿਵਾਰ ਲਈ ਬਣੀ ਸੀ। ਮੈਨੂੰ ਲਗਦਾ ਹੈ ਕਿ ਜੂਰੀ ਨੇ ਉਹੀ ਚੀਜ਼ ਪਸੰਦ ਕੀਤੀ। ਗਲੋਬਲ ਐਕਸ਼ਨ ਮੈਪ 'ਤੇ ਫ਼ਿਲਮ ਰਾਹੀਂ ਭਾਰਤ ਲਿਆਉਣ ਲਈ ਮੈਂ ਨਿਰਮਾਤਾ ਵਿਨੀਤ ਜੈਨ ਅਤੇ ਪ੍ਰੀਤੀ ਸ਼ਾਹਨੀ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।'