ਪੰਜਾਬ

punjab

ETV Bharat / sitara

ਫ਼ਿਲਮ 'ਕਮਾਡੋਂ 3' ਤੋਂ 5 ਮਿੰਟਾਂ ਦਾ ਸੀਨ ਜਾਰੀ

ਵਿਦੂਤ ਜਾਮਵਾਲ ਦੀ ਨਵੀਂ ਆਉਣ ਵਾਲੀ ਐਕਸ਼ਨ-ਥ੍ਰਿਲਰ ਫ਼ਿਲਮ 'ਕਮਾਂਡੋ 3' ਦੇ ਨਿਰਮਾਤਾਵਾਂ ਨੇ ਬੁੱਧਵਾਰ ਨੂੰ ਫ਼ਿਲਮ ਦੇ ਅਦਾਕਾਰ ਨਾਲ ਇੱਕ 5 ਮਿੰਟਾਂ ਦਾ ਇੰਟਰੋਡਕਟਰੀ ਸੀਨ ਜਾਰੀ ਕੀਤਾ ਹੈ।

vidyut jammwals
ਫ਼ੋਟੋ

By

Published : Nov 27, 2019, 7:34 PM IST

ਮੁੰਬਈ: ਬਾਲੀਵੁੱਡ ਦੀ ਨਵੀਂ ਐਕਸ਼ਨ-ਥ੍ਰਿਲਰ ਫ਼ਿਲਮ 'ਕਮਾਂਡੋ 3' ਦੇ ਨਿਰਮਾਤਾਵਾਂ ਨੇ ਫ਼ਿਲਮ ਦੇ ਅਦਾਕਾਰ ਵਿਦੂਤ ਜਾਮਵਾਲ ਦਾ ਇੱਕ ਇੰਟਰੋਡਕਟਰੀ ਸੀਨ ਰਿਲੀਜ਼ ਕੀਤਾ ਗਿਆ ਤੇ ਇਸ ਉੱਤੇ ਫ਼ਿਲਮ ਦੇ ਪ੍ਰੋਡਿਊਸਰ ਅਮ੍ਰਿਤਲਾਲ ਸ਼ਾਹ ਦਾ ਕਹਿਣਾ ਹੈ ਕਿ, ਇਹ ਇੱਕ ਬੋਲਡ ਸਟੈਪ ਅਤੇ ਬਹੁਤ ਵੱਡਾ ਜੁਆ ਹੈ।

ਹੋਰ ਪੜ੍ਹੋ: ਵਿਦੂਤ ਜਮਵਾਲ ਦੀ 'ਜੰਗਲੀ' ਨੇ ਚੀਨ ਵਿਚ ਜਿੱਤੇ 2 ਐਕਸ਼ਨ ਪੁਰਸਕਾਰ

ਫ਼ਿਲਮ ਦੇ ਨਿਰਮਾਤਾਵਾਂ ਨੇ ਬੁੱਧਵਾਰ ਨੂੰ ਅਦਾਕਾਰ ਵਿਦੂਤ ਦਾ 5 ਮਿੰਟ ਦਾ ਇੰਟਰੋਡਕਟਰੀ ਵੀਡੀਓ ਜਾਰੀ ਕੀਤਾ ਹੈ। ਨਿਰਮਾਤਾ ਨੇ ਇਸ ਮੌਕੇ ਕਿਹਾ ਕਿ ਅੱਜ ਦੇ ਦਰਸ਼ਕਾਂ ਤੱਕ ਪੁਹੰਚਣ ਦਾ ਮੰਤਰ ਸਿਰਫ਼ ਇਨੋਵੇਸ਼ਨ ਤੇ ਅਸੀਂ ਇੱਕ ਬੋਲਡ ਸਟੈਪ ਲਿਆ ਹੈ ਅਤੇ ਫ਼ਿਲਮ ਤੋਂ 5 ਮਿੰਟ ਦਾ ਕਲਿੱਪ ਜਾਰੀ ਕੀਤਾ ਹੈ।

ਹੋਰ ਪੜ੍ਹੋ: Indian Idol 11: ਗਰੀਬੀ ਤੋਂ ਉੱਠ ਬਣਿਆ ਪੂਰੇ ਪੰਜਾਬ ਦੀ ਸ਼ਾਨ ਬਠਿੰਡੇ ਦਾ ਸੰਨੀ ਹਿੰਦੋਸਤਾਨੀ

ਨਿਰਮਾਤਾ ਨੇ ਅੱਗੇ ਕਿਹਾ ਕਿ ਇਹ ਇੱਕ ਜੂਆ ਹੈ, ਪਰ ਸਾਨੂੰ ਯਕੀਨ ਹੈ ਕਿ ਇਸ ਕਲਿੱਪ ਨੂੰ ਦੇਖਣ ਤੋਂ ਬਾਅਦ ਦਰਸ਼ਕ ਫ਼ਿਲਮ ਦੇਖਣ ਲਈ ਜ਼ਰੂਰ ਉਤਸ਼ਾਹਿਤ ਹੋਣਗੇ। ਉਮੀਦ ਹੈ, ਕਿ ਅਜਿਹਾ ਹੀ ਹੋਵੇ।
ਪਿਛਲੇ ਮਹੀਨੇ ਰਿਲੀਜ਼ ਹੋਏ ਫ਼ਿਲਮ ਦੇ ਟ੍ਰੇਲਰ ਨੂੰ ਮਿਲਣ ਵਾਲੇ ਰਿਸਪੌਂਸ ਦੇ ਜਵਾਬ ਵਿੱਚ ਵਿਦੂਤ ਨੇ ਕਿਹਾ ਕਿ ਉਹ ਦਰਸ਼ਕਾਂ ਨੂੰ 'ਕਮਾਂਡੋਂ 3' ਦੇ ਨਾਲ ਸ੍ਰਪਰਾਇਜ਼ ਅਤੇ ਖ਼ੁਸ਼ ਕਰਨ ਦੀ ਉਮੀਦ ਕਰ ਰਹੇ ਹਨ।

ਇਹ ਫ਼ਿਲਮ ਆਦਿੱਤਿਆ ਦੱਤਾ ਵੱਲੋਂ ਨਿਰਦੇਸ਼ਿਤ ਕੀਤੀ ਗਈ ਹੈ ਤੇ ਫ਼ਿਲਮ ਵਿੱਚ ਵਿਦੁਤ ਜਾਮਵਾਲ ਤੋਂ ਇਲਾਵਾ ਅਦਾ ਸ਼ਰਮਾ, ਅੰਗਿਰਾ ਧਰ ਅਤੇ ਗੁਲਸ਼ਨ ਦੇਵੈਯਾ ਵੀ ਮੁੱਖ ਭੂਮਿਕਾ ਵਿੱਚ ਨਜ਼ਰ ਆਉਣਗੇ। ਇਹ ਫ਼ਿਲਮ 29 ਨਵੰਬਰ ਨੂੰ ਰਿਲੀਜ਼ ਹੋਵੇਗੀ।

ABOUT THE AUTHOR

...view details