ਡਿਜ਼ਾਈਨ ਫ਼ੋਟੋ
ਮੁੰਬਈ : ਬਾਲੀਵੁੱਡ ਅਦਾਕਾਰ ਵਰੁਣ ਧਵਨ ਨੂੰ ਜਨਮ ਦਿਨ 'ਤੇ ਉਨ੍ਹਾਂ ਦੇ ਪਿਤਾ ਡੇਵਿਡ ਧਵਨ ਨੇ ਇਕ ਖ਼ਾਸ ਤੋਹਫ਼ਾ ਦਿੱਤਾ ਹੈ। ਜੀ ਹਾਂ, ਡੇਵਿਡ ਧਵਨ ਨੇ ਫ਼ਿਲਮ ਕੁਲੀ ਨਬੰਰ 1 ਦੇ ਰੀਮੇਕ ਦਾ ਐਲਾਨ ਕਰ ਦਿੱਤਾ ਹੈ। ਇਸ ਰੀਮੇਕ 'ਚ ਵਰੁਣ ਤੋਂ ਇਲਾਵਾ ਸਾਰਾ ਅਲੀ ਖ਼ਾਨ ਨਜ਼ਰ ਆਵੇਗੀ।
ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵੀਟ ਕਰਦੇ ਹੋਏ ਦੱਸਿਆ ਕਿ ਜੁੜਵਾ 2 ਤੋਂ ਬਾਅਦ ਡੇਵਿਡ ਅਤੇ ਵਰੁਣ ਦੀ ਜੋੜੀ ਫ਼ੇਰ ਤੋਂ ਇੱਕਠੇ ਕੰਮ ਕਰਦੇ ਨਜ਼ਰ ਆਵੇਗੀ। ਕੁਲੀ ਨਬੰਰ 1 ਦੇ ਰੀਮੇਕ ਦੀ ਸ਼ੂਟਿੰਗ ਅਗਸਤ 'ਚ ਸ਼ੁਰੂ ਹੋਵੇਗੀ।