ਪੰਜਾਬ

punjab

ETV Bharat / sitara

ਕੋਵਿਡ-19: ਵਰੁਣ ਧਵਨ ਨੇ ਗਰੀਬਾਂ ਲਈ ਅੱਗੇ ਵਧਾਇਆ ਹੱਥ, ਭੋਜਨ ਦੇਣ ਦਾ ਕੀਤਾ ਐਲਾਨ

ਅਦਾਕਾਰ ਵਰੁਣ ਧਵਨ ਨੇ ਨੂੰ ਗਰੀਬ ਲੋਕਾਂ ਦੀ ਮਦਦ ਕਰਨ ਲਈ ਇੱਕ ਵੱਡਾ ਕਦਮ ਚੁੱਕਿਆ ਹੈ। ਉਨ੍ਹਾਂ ਨੇ ਗਰੀਬ ਤੇ ਹਸਪਤਾਲ ਕਰਮਚਾਰੀਆਂ ਲਈ ਭੋਜਨ ਦੇਣ ਦਾ ਐਲਾਨ ਕੀਤਾ ਹੈ।

varun dhawan commits to provide meals for poor amid lockdown
ਫ਼ੋੋਟੋ

By

Published : Apr 8, 2020, 8:32 PM IST

ਮੁੰਬਈ: ਕੋਰੋਨਾ ਵਾਇਰਸ ਦੇ ਵਿਰੁੱਧ ਚੱਲ ਰਹੀ ਜੰਗ ਵਿੱਚ ਬਾਲੀਵੁੱਡ ਸਿਤਾਰੇ ਸਰਕਾਰ ਦਾ ਪੂਰਾ ਸਾਥ ਦੇ ਰਹੇ ਹਨ। ਇਸੇ ਦੌਰਾਨ ਅਦਾਕਾਰ ਵਰੁਣ ਧਵਨ ਨੇ ਬੁੱਧਵਾਰ ਨੂੰ ਗਰੀਬ ਲੋਕਾਂ ਦੀ ਮਦਦ ਕਰਨ ਲਈ ਇੱਕ ਵੱਡਾ ਕਦਮ ਚੁੱਕਿਆ ਹੈ।

ਉਨ੍ਹਾਂ ਨੇ ਗਰੀਬ ਤੇ ਹਸਪਤਾਲ ਕਰਮਚਾਰੀਆਂ ਲਈ ਭੋਜਨ ਦੇਣ ਦਾ ਐਲਾਨ ਕੀਤਾ ਹੈ। 32 ਸਾਲਾ ਅਦਾਕਾਰ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਤੇ ਦਿੱਤੀ ਹੈ।

ਉਨ੍ਹਾਂ ਲਿਖਿਆ,"ਲੌਕਡਾਊਨ ਦੇ ਦੌਰਾਨ ਉਨ੍ਹਾਂ ਲੋਕਾਂ ਦੇ ਲਈ ਦੁੱਖ ਹੋ ਰਿਹਾ ਹੈ, ਜਿਨ੍ਹਾਂ ਦੇ ਸਿਰ ਉੱਤੇ ਛੱਤ ਨਹੀਂ ਹੈ। ਇਸ ਲਈ, ਇਸ ਸਮੇਂ ਮੈਂ ਉਨ੍ਹਾਂ ਗਰੀਬਾਂ ਲਈ ਭੋਜਨ ਉਪਲੱਬਧ ਕਰਵਾਉਣ ਦਾ ਐਲਾਨ ਕਰਦਾ ਹਾਂ, ਜਿਨ੍ਹਾਂ ਕੋਲ ਘਰ ਨਹੀਂ ਹੈ।"

ਇਸ ਸਕੰਟ ਦੇ ਸਮੇਂ ਵਿੱਚ, ਜੋ ਲੋਕ ਵੀ ਮਦਦ ਲਈ ਅੱਗੇ ਆਏ ਹਨ, ਉਨ੍ਹਾਂ ਦੀ ਪ੍ਰਸ਼ੰਸਾਂ ਕਰਦੇ ਹੋਏ ਅਦਾਕਾਰ ਨੇ ਅੱਗੇ ਲਿਖਿਆ,"ਮੈਂ ਹਸਪਤਾਲ ਵਿੱਚ ਡਾਕਟਰਾਂ ਤੇ ਕਰਮਚਾਰੀਆਂ ਨੂੰ ਭੋਜਨ ਪ੍ਰਦਾਨ ਕਰਨ ਦਾ ਐਲਾਨ ਕਰਦਾ ਹਾਂ।" ਦੱਸ ਦੇਈਏ ਕਿ ਇਸ ਤੋਂ ਪਹਿਲਾ ਵਰੁਣ ਧਵਨ ਨੇ ਪੀਐਮ ਫੰਡ ਵਿੱਚ 30 ਲੱਖ ਰੁਪਏ ਦਾ ਯੋਗਦਾਨ ਪਾਉਣ ਦਾ ਵਾਅਦਾ ਕੀਤਾ ਹੈ।

ABOUT THE AUTHOR

...view details