32 ਸਾਲਾਂ ਦੇ ਹੋਏ ਵਰੁਣ ਧਵਨ
ਵਰੁਣ ਧਵਨ 24 ਅਪ੍ਰੈਲ ਨੂੰ 32 ਸਾਲਾਂ ਦੇ ਹੋ ਗਏ ਹਨ। ਆਪਣਾ ਜਨਮ ਦਿਨ ਉਹ ਥਾਈਲੈਂਡ 'ਚ ਮਨਾ ਰਹੇ ਹਨ।
ਮੁੰਬਈ: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਵਰੁਣ ਧਵਨ 24 ਅਪ੍ਰੈਲ ਨੂੰ ਆਪਣਾ 32 ਵਾਂ ਜਨਮ ਦਿਨ ਮਨਾ ਰਹੇ ਹਨ। ਵਰੁਣ ਨੇ ਆਪਣੇ ਕਰਿਅਰ ਦੀ ਸ਼ੁਰੂਆਤ ਸਾਲ 2012 'ਚ ਆਈ ਫ਼ਿਲਮ 'ਸਟੂਡੈਂਟ ਆਫ਼ ਦੀ ਯਿਅਰ' ਤੋਂ ਕੀਤੀ ਸੀ। ਮਹਿਜ਼ 7 ਸਾਲਾਂ ਦੇ ਸਫ਼ਰ 'ਚ ਵਰੁਣ ਨੇ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ। ਹਾਲ ਹੀ ਦੇ ਵਿੱਚ ਰਿਲੀਜ਼ ਹੋਈ ਫ਼ਿਲਮ 'ਕਲੰਕ' ਕਾਰਨ ਉਨ੍ਹਾਂ ਦੀ ਪ੍ਰਫੋਮੈਂਸ ਨੂੰ ਕਾਫ਼ੀ ਪਸੰਦ ਕੀਤਾ ਗਿਆ ਹੈ।
'ਕਲੰਕ' ਦੇ ਪ੍ਰਮੋਸ਼ਨ ਕਾਰਨ ਵਰੁਣ ਕਾਫ਼ੀ ਮਸਰੂਫ਼ ਸਨ। ਇਸ ਲਈ ਉਹ ਹੁਣ ਆਪਣੇ ਸਕੂਲ ਦੇ ਦੋਸਤਾਂ ਨਾਲ ਥਾਈਲੈਂਡ 'ਚ ਛੁੱਟੀ ਮਨਾ ਰਹੇ ਹਨ। ਇਸ ਛੁੱਟੀ 'ਤੇ ਹੀ ਉਨ੍ਹਾਂ ਆਪਣਾ ਜਨਮ ਦਿਨ ਧੂਮ-ਧਾਮ ਦੇ ਨਾਲ ਮਨਾਇਆ ਹੈ।