ਪੰਜਾਬ

punjab

ETV Bharat / sitara

ਫ਼ਿਲਮ 'ਬਾਲਾ' ਹੋਈ ਵਿਵਾਦਾਂ ਦਾ ਸ਼ਿਕਾਰ

ਆਯੁਸ਼ਮਾਨ ਖੁਰਾਨਾ ਦੀ ਫ਼ਿਲਮ 'ਬਾਲਾ' ਦਾ ਵਿਵਾਦ ਹੁਣ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ ਹੈ। ਫ਼ਿਲਮ 'ਉਜੜਾ ਚਮਨ' ਦੇ ਨਿਰਦੇਸ਼ਕ ਅਭਿਸ਼ੇਕ ਪਾਠਕ ਨੇ ਸੁਪਰੀਮ ਕੋਰਟ ਵਿੱਚ ਪਟੀਸ਼ਨ ਦਾਇਰ ਕਰਦਿਆਂ 'ਬਾਲਾ' ਦੀ ਰਿਲੀਜ਼ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।

ਫ਼ੋਟੋ

By

Published : Oct 23, 2019, 4:26 PM IST

ਮੁੰਬਈ: ਬਾਲੀਵੁੱਡ ਅਦਾਕਾਰ ਆਯੁਸ਼ਮਾਨ ਖੁਰਾਨਾ ਦੀ ਫ਼ਿਲਮ 'ਬਾਲਾ' ਦਾ ਵਿਵਾਦ ਹੁਣ ਸੁਪਰੀਮ ਕੋਰਟ ਵਿੱਚ ਪਹੁੰਚ ਗਿਆ ਹੈ। ਫ਼ਿਲਮ 'ਉਜੜਾ ਚਮਨ' ਦੇ ਨਿਰਦੇਸ਼ਕ ਅਭਿਸ਼ੇਕ ਪਾਠਕ ਨੇ ਸੁਪਰੀਮ ਕੋਰਟ 'ਚ ਪਟੀਸ਼ਨ ਦਾਇਰ ਕਰ 'ਬਾਲਾ' ਦੀ ਰਿਲੀਜ਼ 'ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ।

ਹੋਰ ਪੜ੍ਹੋ: ਆਤਮਘਾਤੀ ਬੰਬ ਬਣ ਪਾਕਿ ਗਾਇਕਾ ਰਾਬੀ ਪੀਰਜ਼ਾਦਾ ਨੇ ਮੋਦੀ ਨੂੰ ਦਿੱਤੀ ਧਮਕੀ


ਦਰਅਸਲ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਫ਼ਿਲਮ 'ਬਾਲਾ' ਦੇ ਨਿਰਦੇਸ਼ਕ ਦਿਨੇਸ਼ ਵਿਜਨ ਨੇ ਕੌਪੀਰਾਈਟ ਕਾਨੂੰਨ ਦਾ ਉਲੰਘਣਾ ਕੀਤੀ ਹੈ। ਸੁਪਰੀਮ ਕੋਰਟ 4 ਨਵੰਬਰ ਨੂੰ ਪਟੀਸ਼ਨ 'ਤੇ ਸੁਣਵਾਈ ਕਰੇਗੀ। ਦੱਸ ਦਈਏ ਕਿ ਉਜੜਾ ਚਮਨ ਦੇ ਨਿਰਮਾਤਾ ਫ਼ਿਲਮ ਬਾਲਾ 'ਤੇ ਕੌਪੀਰਾਈਟ ਦਾ ਉਲੰਘਣਾ ਦਾ ਦੋਸ਼ ਲਗਾ ਰਹੇ ਹਨ।


ਨਿਰਮਾਤਾਵਾਂ ਦਾ ਕਹਿਣਾ ਹੈ ਕਿ , ਉਸ ਦੀ ਇਹ ਫ਼ਿਲਮ ਕੰਨੜ ਫ਼ਿਲਮ Ondu Motteye Kathe ਦਾ ਰੀਮੇਕ ਹੈ ਤੇ ਉਹ ਅਸਲ ਫ਼ਿਲਮ ਦੇ ਕੌਪੀਰਾਈਟ ਦੇ ਮਾਲਕ ਹਨ। ਇੱਕ ਪੋਰਟਲ ਨਾਲ ਗੱਲਬਾਤ ਕਰਦਿਆਂ ਉਜੜਾ ਚਮਨ ਦੇ ਨਿਰਦੇਸ਼ਕ ਅਭਿਸ਼ੇਕ ਦਾ ਕਹਿਣਾ ਹੈ ਕਿ ਮੈਨੂੰ ਲੱਗਦਾ ਹੈ ਕਿ ਜ਼ਿਆਦਾ ਤੋਂ ਜ਼ਿਆਦਾ ਲੋਕ ਚੰਗੀਆਂ ਕਹਾਣੀਆਂ ਵੇਖਦੇ ਹਨ. ਮੇਰੀ ਕੰਪਨੀ ਪਨੋਰਮਾ ਸਟੂਡੀਓ ਹਮੇਸ਼ਾ ਅਜਿਹੇ ਹੀਰੇ ਦੀ ਭਾਲ ਵਿੱਚ ਰਹਿੰਦੀ ਹੈ। ਹੋਰ ਪੜ੍ਹੋ: ਗੁਰੂ ਰੰਧਾਵਾ ਦੇ ਸ਼ੋਅ ਵਿੱਚ ਚੱਲੀਆਂ ਡਾਂਗਾਂ
ਨਾਲ ਹੀਂ ਉਨ੍ਹਾਂ ਦੱਸਿਆ ਕਿ ਸਾਲ 2018 ਵਿੱਚ ਸਾਨੂੰ Ondu Motteye Kathe ਦੀ ਕਹਾਣੀ ਮਿਲੀ, ਇਸ ਦੇ ਉਦੇਸ਼ ਨਾਲ ਇਹ ਫ਼ਿਲਮ ਨਵੇਂ ਵਰਜ਼ਨ ਨਾਲ ਇਸ ਸਾਲ ਰਿਲੀਜ਼ ਕੀਤੀ ਜਾਵੇਗਾ। ਮੇਰੀ ਟੀਮ ਨੇ ਇਹ ਫ਼ਿਲਮ 8 ਨਵੰਬਰ ਨੂੰ ਰਿਲੀਜ਼ ਕਰਨ ਦੀ ਸਲਾਹ ਦਿੱਤੀ। ਜਦੋਂ ਕਿ, 'ਬਾਲਾ' ਦੀ ਟੀਮ ਫ਼ਿਲਮ ਦੀ ਸ਼ੁਰੂਆਤ ਤੋਂ 22 ਨਵੰਬਰ ਤੋਂ 15 ਨਵੰਬਰ ਅਤੇ ਫਿਰ 7 ਨਵੰਬਰ ਤੱਕ ਰਿਲੀਜ਼ ਹੋਣ ਦੀ ਤਾਰੀਖ ਐਲਾਨੀ ਗਈ, ਜੋ ਮੇਰੀ ਫ਼ਿਲਮ ਤੋਂ ਇੱਕ ਦਿਨ ਪਹਿਲਾਂ ਹੈ। ਦੱਸ ਦੇਈਏ ਕਿ 'ਬਾਲਾ' ਫ਼ਿਲਮ 7 ਨਵੰਬਰ ਨੂੰ ਰਿਲੀਜ਼ ਹੋਵੇਗੀ। ਇਸ ਦੇ ਨਾਲ ਹੀ 'ਉਜੜਾ ਚਮਨ' 8 ਨਵੰਬਰ ਨੂੰ ਰਿਲੀਜ਼ ਹੋਵੇਗੀ।

ABOUT THE AUTHOR

...view details