ਨਵੀਂ ਦਿੱਲੀ: ਦੁਨੀਆਂ ਦੀ ਸਭ ਤੋਂ ਬਜ਼ੁਰਗ ਮਹਿਲਾ ਸ਼ਾਰਪਸ਼ੂਟਰ ਚੰਦਰੋ ਤੋਮਰ ਅਤੇ ਉਸ ਦੀ ਭਾਬੀ ਪ੍ਰਕਾਸ਼ੀ ਤੋਮਰ 'ਤੇ ਆਧਾਰਤ ਫ਼ਿਲਮ ਆ ਰਹੀ ਹੈ ਜਿਸ ਦਾ ਨਾਂਅ ਹੈ 'ਸਾਂਡ ਕੀ ਆਂਖ'। ਇਸ ਫ਼ਿਲਮ ਦਾ ਪਹਿਲਾ ਪੋਸਟਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਅਦਾਕਾਰਾ ਤਾਪਸੀ ਪੰਨੂ ਅਤੇ ਭੂਮੀ ਪੇਡਨੇਕਰ ਵੱਖਰੇ ਅੰਦਾਜ਼ 'ਚ ਨਜ਼ਰ ਆ ਰਹੀਆਂ ਹਨ।
ਫ਼ਿਲਮ 'ਸਾਂਡ ਕੀ ਆਂਖ' ਦਾ ਪਹਿਲਾ ਪੋਸਟਰ ਜਾਰੀ, ਅਲੱਗ ਅੰਦਾਜ਼ 'ਚ ਨਜ਼ਰ ਆਈਆਂ ਤਾਪਸੀ ਤੇ ਭੂਮੀ - saand ki aankh first poster released
ਫ਼ਿਲਮ 'ਸਾਂਡ ਕੀ ਆਂਖ' ਦਾ ਪਹਿਲਾ ਪੋਸਟਰ ਜਾਰੀ। ਇਸ ਪੋਸਟਰ 'ਚ ਅਲੱਗ ਅੰਦਾਜ਼ 'ਚ ਨਜ਼ਰ ਆਈਆਂ ਤਾਪਸੀ ਪੰਨੂ ਅਤੇ ਭੂਮੀ ਪੇਡਨੇਕਰ। ਬਜ਼ੁਰਗ ਮਹਿਲਾ ਸ਼ਾਰਪਸ਼ੂਟਰ ਚੰਦਰੋ ਤੋਮਰ ਅਤੇ ਉਸ ਦੀ ਭਾਬੀ ਪ੍ਰਕਾਸ਼ੀ ਤੋਮਰ 'ਤੇ ਆਧਾਰਤ ਹੈ ਇਹ ਫ਼ਿਲਮ।
ਫ਼ਿਲਮ 'ਸਾਂਡ ਕੀ ਆਂਖ' ਦਾ ਪਹਿਲਾ ਪੋਸਟਰ ਜਾਰੀ
ਦੱਸ ਦਈਏ ਕਿ ਇਸ ਫ਼ਿਲਮ ਨੂੰ ਡਾਇਰੈਕਟਰ ਅਨੁਰਾਗ ਕਸ਼ਿਅਪ ਅਤੇ ਨਿਧੀ ਤੋਮਰ ਮਿਲ ਕੇ ਪ੍ਰੋਡਿਊਸ ਕਰਨਗੇ। ਤੁਸ਼ਾਰ ਹੀਰਾਨੰਦਾਨੀ ਰਿਲਾਇੰਸ ਇੰਟਰਟੇਨਮੈਂਟ ਦੇ ਬੈਨਰ ਹੇਠ ਪਹਿਲੀ ਫ਼ਿਲਮ ਡਾਇਰੈਕਟ ਕਰਨ ਜਾ ਰਹੇ ਹਨ। ਤਾਪਸੀ ਪੰਨੂ ਅਤੇ ਭੂਮੀ ਪੇਡਨੇਕਰ ਇਸ ਫ਼ਿਲਮ 'ਚ ਸ਼ਾਰਪਸ਼ੂਟਰ ਦਾਦੀ ਦੀ ਭੂਮਿਕਾ ਨਿਭਾ ਰਹੀਆਂ ਹਨ।
ਇਸ ਫ਼ਿਲਮ ਦੀ ਸ਼ੂਟਿੰਗ ਦੋਰਾਨ ਕੁੱਝ ਤਸਵੀਰਾਂ ਵੀ ਸਾਹਮਣੇ ਆਈਆਂ ਹਨ ਜਿਨ੍ਹਾਂ ਨੂੰ ਦੋਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤਾ ਹੈ। ਅਜੇ ਫ਼ਿਲਮ ਨੂੰ ਰਿਲੀਜ਼ ਕਰਨ ਦੀ ਤਰੀਕ ਬਾਰੇ ਕੋਈ ਐਲਾਨ ਨਹੀਂ ਕੀਤਾ ਗਿਆ ਹੈ।