ਮੁੰਬਈ: ਬਾਲੀਵੁੱਡ ਅਦਾਕਾਰਾ ਸਵਰਾ ਭਾਸਕਰ ਤੇ ਮੁਹੰਮਦ ਜ਼ੀਸ਼ਾਨ ਅਯੂਬ ਨੇ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੋਧ ਵਿੱਚ ਉੱਤਰ ਪ੍ਰਦੇਸ਼ ਵਿੱਚ ਹੋਏ ਪ੍ਰਦਰਸ਼ਨ 'ਤੇ ਪੁਲਿਸ ਦੀ ਕੀਤੀ ਕਾਰਵਾਈ ਨੂੰ ਲੈ ਕੇ ਇੱਕ ਬਿਆਨ ਦਿੱਤਾ ਹੈ। ਦਿੱਲੀ ਵਿੱਚ ਇੱਕ ਕਾਂਨਫ੍ਰੈਸ ਤੇ ਸਵਰਾ ਤੇ ਜ਼ੀਸ਼ਾਨ ਨੇ ਆਪਣੀ ਪ੍ਰਤੀਕਿਰਿਆ ਦਿੱਤੀ ਹੈ। ਦੋਨਾਂ ਦਾ ਕਹਿਣਾ ਹੈ ਕਿ ਸਾਰੀਆਂ ਘਟਨਾ ਦੀ ਨਿਆਂਇਕ ਢੰਗ ਨਾਲ ਜਾਂਚ ਹੋਵੇ।
ਹੋਰ ਪੜ੍ਹੋ: ਫ਼ਿਲਮ 'ਦਬੰਗ 3' ਦੀ ਟੀਮ ਨਾਲ ਮਨਾਇਆ ਸਲਮਾਨ ਖ਼ਾਨ ਨੇ ਜਨਮਦਿਨ
ਸਵਰਾ ਨੇ ਕਿਹਾ," ਅਸੀਂ ਭਾਰਤੀ ਨਾਗਰਿਕ ਅਤੇ ਬਤੌਰ ਕਲਾਕਾਰ ਇਹ ਗੱਲ ਕਰ ਰਹੇ ਹਾਂ। ਉੱਤਰ ਪ੍ਰਦੇਸ਼ ਨੇ ਫ਼ਿਲਮ ਇੰਡਸਟਰੀ ਵਿੱਚ ਵੱਡਾ ਯੋਗਦਾਨ ਦਿੱਤਾ ਹੈ। ਅਸੀਂ ਇੱਕ ਐਕਟਰ ਦੇ ਤੌਰ 'ਤੇ ਇਹ ਅਪੀਲ ਕਰ ਰਹੇ ਹਾਂ। ਅਸੀਂ ਬਹੁਤ ਜ਼ਿਆਦਾ ਤੰਗ ਹਾਂ। 'ਸਵਰਾ ਬੋਲੀ' 'ਉੱਤਰ ਪ੍ਰਦੇਸ਼ ਪੁਲਿਸ ਦਾ ਵਿਵਹਾਰ ਗ਼ਲਤ ਹੈ।"
ਹੋਰ ਪੜ੍ਹੋ: 'ਮਿਸ ਇੰਡੀਆ 2019' ਸੁਮਨ ਰਾਓ ਦੀ ਈਟੀਵੀ ਭਾਰਤ ਨਾਲ ਖ਼ਾਸ ਮੁਲਾਕਾਤ
ਸਵਰਾ ਤੇ ਜ਼ੀਸ਼ਾਨ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇੱਕ ਫ਼ੋਟੋ ਸ਼ੇਅਰ ਕੀਤੀ, ਜਿਸ ਵਿੱਚ ਉਹ ਹੱਥ ਵਿੱਚ ਪੋਸਟਰ ਫੜੀ ਨਜ਼ਰ ਆ ਰਹੇ ਹਨ। ਪੋਸਟਰ 'ਤੇ ਲਿਖਿਆ ਹੈ," ਅਸੀਂ ਬਿੰਦਿਆ ਬਨਾਰਸੀ, ਸਾਡਾ ਮੁਰਾਰੀ ਬਨਾਰਸੀ..ਅਸੀਂ ਜੋਆ ਕੁੰਦਨ ਨੂੰ ਖੋਜ ਰਹੇ ਹਾਂ.. ਜੋ ਯੂਪੀ ਨਾਲ ਪਿਆਰ ਵਿੱਚ ਨਹੀਂ ......ਯੂਪੀ ਪੁਲਿਸ ਦੀ ਮਾਰ ਖਾਕੇ ਗਾਇਬ ਹੈ।"