ਪੰਜਾਬ

punjab

ETV Bharat / sitara

ਕੀ ਨੇਹਾ ਕੱਕੜ ਨੇ ਇਹ ਦੁੱਖ ਭਰਿਆ ਗੀਤ ਆਪਣੇ ਐਕਸ ਬੁਆਏਫ੍ਰੈਂਡ ਲਈ ਗਾਇਆ? - ਨੇਹਾ ਕੱਕੜ

ਮੁੰਬਈ: ਬਾਲੀਵੁੱਡ ਦੀ ਮਸ਼ਹੂਰ ਗਾਇਕਾ ਨੇਹਾ ਕੱਕੜ ਪਿਛਲੇ ਕੁੱਝ ਸਮੇਂ ਤੋਂ ਆਪਣੀ ਨਿੱਜੀ ਜਿੰਦਗੀ ਨੂੰ ਲੈ ਕੇ ਕਾਫ਼ੀ ਸੁਰਖੀਆਂ ਵਿੱਚ ਬਣੀ ਹੋਈ ਹੈ। ਕੁਝ ਦਿਨ ਪਹਿਲਾਂ ਹੀ ਨੇਹਾ ਅਤੇ ਹਿਮਾਂਸ਼ ਕੋਹਲੀ ਵਿਚਾਲੇ ਬ੍ਰੇਕਅਪ ਦੀਆਂ ਖ਼ਬਰਾਂ ਸਾਹਮਣੇ ਆਈਆਂ ਸਨ। ਇਸ ਦੌਰਾਨ ਨੇਹਾ ਨੇ ਹੁਣ ਨਵਾਂ ਗੀਤ 'ਤੇਰਾ ਘਾਟਾ' ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਇਹ ਗੀਤ ਨੇਹਾ ਨੇ ਆਪਣੇ ਐਕਸ ਬੁਆਏਫ੍ਰੈਂਡ ਲਈ ਗਾਇਆ ਹੈ।

courtesy:ਸੋਸ਼ਲ ਮੀਡੀਆ

By

Published : Feb 3, 2019, 2:53 PM IST

ਗੌਰਤਲਬ ਹੈ ਕਿ ਬੀਤੇ ਦਿਨੀ ਪਹਿਲਾਂ ਨੇਹਾ ਨੇ ਸੋਸ਼ਲ ਮੀਡੀਆ 'ਤੇ ਇੱਕ ਇਮੋਸ਼ਨਲ ਪੋਸਟ ਸ਼ੇਅਰ ਕੀਤੀ ਸੀ ਜਿਸ ਵਿੱਚ ਲਿਖਿਆ ਸੀ, 'ਮੈਂਨੂੰ ਨਹੀਂ ਪਤਾ ਸੀ ਇਸ ਦੁਨੀਆਂ ਵਿੱਚ ਇੰਨੇ ਬੁਰੇ ਲੋਕ ਵੀ ਹੁੰਦੇ ਹਨ। ਖ਼ੈਰ ਸਭ ਕੁਝ ਗੁਆ ਕੇ ਹੋਸ਼ ਵਿੱਚ ਹੁਣ ਆਏ, ਤਾਂ ਕੀ ਕੀਤਾ...ਮੈਂ ਆਪਣਾ ਸਭ ਕੁਝ ਦੇ ਦਿੱਤਾ ਅਤੇ ਮੈਨੂੰ ਬਦਲੇ ਵਿੱਚ ਜੋ ਮਿਲਿਆ...ਮੈਂ ਦੱਸ ਵੀ ਨਹੀਂ ਸਕਦੀ ਕਿ ਕੀ ਮਿਲਿਆ।'

ਹੁਣ ਨੇਹਾ ਕੱਕੜ ਦਾ ਇੱਕ ਵੀਡੀਉ ਸਾਹਮਣੇ ਆਇਆ ਹੈ ਜਿਸ ਵਿੱਚ ਉਹ 'ਇਸਮੇਂ ਤੇਰਾ ਘਾਟਾ' ਗੀਤ ਗਾ ਰਹੀ ਹੈ। ਦੱਸ ਦਈਏ ਕਿ ਇਸ ਗੀਤ ਦਾ ਮੇਲ ਵਰਜ਼ਨ ਗਜੇਂਦਰ ਵਰਮਾ ਨੇ ਗਾਇਆ ਸੀ। ਸ਼ਾਇਦ ਉਹ ਇਸ ਗੀਤ ਰਾਹੀਂ ਹਿਮਾਂਸ਼ ਨੂੰ ਕੋਈ ਮੈਸੇਜ ਦੇਣਾ ਚਾਹੁੰਦੀ ਹੈ।

ABOUT THE AUTHOR

...view details