ਮੁੰਬਈ: ਬਾਲੀਵੁੱਡ ਅਦਾਕਾਰਾ ਸੋਨਾਕਸ਼ੀ ਸਿਨਹਾ ਦਾ ਕਹਿਣਾ ਹੈ ਕਿ ਇਸ ਸਮੇਂ ਜਦ ਨਾਗਰਿਕਤਾ ਸੋਧ ਕਾਨੂੰਨ (CAA) ਨੂੰ ਲੈ ਕੇ ਸਾਰੇ ਦੇਸ਼ ਭਰ ਵਿੱਚ ਵਿਰੋਧ ਪ੍ਰਦਰਸ਼ਨ ਹੋ ਰਿਹਾ ਹੈ ਤੇ 'ਦਬੰਗ 3' ਦੀ ਔਪਨਿੰਗ ਡੇ ਦੀ ਕਮਾਈ ਦੀ ਚਰਚਾ ਕਰਨਾ ਜ਼ਿਆਦਾ ਜ਼ਰੂਰੀ ਨਹੀਂ ਹੈ। ਇਸ ਫ਼ਿਲਮ ਵਿੱਚ ਉਨ੍ਹਾਂ ਨਾਲ ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਮੁੱਖ ਭੂਮਿਕਾ ਨਿਭਾ ਰਹੇ ਹਨ।
ਹੋਰ ਪੜ੍ਹੋ: ਅਦਾਕਾਰ ਧਰਮਿੰਦਰ ਦੀ ਵੀਡੀਓ ਵਾਇਰਲ, ਪ੍ਰਸ਼ੰਸਕਾਂ ਲਈ ਹੈ ਖ਼ਾਸ ਸੰਦੇਸ਼
ਅਦਾਕਾਰਾ ਨੇ CAA ਪ੍ਰਦਰਸ਼ਨ ਦਾ ਹਾਵਾਲਾ ਦਿੰਦਿਆਂ ਕਿਹਾ, "ਅਸੀਂ ਸਾਰੇ ਜਾਣਦੇ ਹਾਂ ਕਿ ਪੂਰੇ ਦੇਸ਼ ਵਿੱਚ ਕੀ ਹੋ ਰਿਹਾ ਹੈ। ਮੇਰਾ ਮੰਨਣਾ ਹੈ ਕਿ ਲੋਕ ਜਾਣਦੇ ਹਨ ਕੀ ਜ਼ਿਆਦਾ ਮੱਹਤਵਪੂਰਨ ਹੈ। ਪਰ ਇਮਾਨਦਾਰੀ ਨਾਲ ਕਹਾਂ ਤਾਂ ਮੈਂ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦੀ ਪ੍ਰਤੀਕ੍ਰਿਆ ਤੋਂ ਕਾਫ਼ੀ ਖ਼ੁਸ਼ ਹਾਂ। ਇਸ ਸਮੇਂ ਪੂਰਾ ਦੇਸ਼ ਇਸ ਮੁੱਦੇ 'ਤੇ ਇੱਕਜੁੱਟ ਹੋ ਗਿਆ ਹੈ ਤੇ ਇਹ ਮੁੱਦਾ ਫ਼ਿਲਮ ਤੋਂ ਜ਼ਿਆਦਾ ਜ਼ਰੂਰੀ ਹੈ।"
ਹੋਰ ਪੜ੍ਹੋ: ਜੱਸੀ ਗਿੱਲ ਦੀ ਪਹਿਲੀ ਬਾਲੀਵੁੱਡ ਫ਼ਿਲਮ 'ਪੰਗਾ' 24 ਜਨਵਰੀ ਨੂੰ ਹੋਵੇਗੀ ਰਿਲੀਜ਼
ਦਬੰਗ 3 ਨੇ ਬਾਕਸ ਆਫ਼ਿਸ 'ਤੇ ਪਹਿਲੇ ਦਿਨ 24.50 ਕਰੋੜ ਤੇ ਦੂਜੇ ਦਿਨ 24.75 ਕਰੋੜ ਦਾ ਕਾਰੋਬਾਰ ਕੀਤਾ ਹੈ। ਇਸ ਫ਼ਿਲਮ ਵਿੱਚ ਸਲਮਾਨ ਖ਼ਾਨ, ਸੋਨਾਕਸ਼ੀ ਸਿਨਹਾ ਨਾਲ ਸਈ ਮਾਂਜਰੇਕਰ ਨੇ ਬਾਲੀਵੁੱਡ ਵਿੱਚ ਡੈਬਿਓ ਕੀਤਾ ਹੈ। ਇਸ ਤੋਂ ਇਲਾਵਾ ਇਹ ਫ਼ਿਲਮ ਹਿੰਦੀ ਦੇ ਨਾਲ ਨਾਲ ਕਈ ਭਾਸ਼ਾਵਾਂ ਵਿੱਚ ਰਿਲੀਜ਼ ਕੀਤੀ ਗਈ ਹੈ।