ਕੀ ਕਪਿਲ ਦੇ ਸ਼ੌਅ 'ਚ ਹੋਵੇਗੀ ਸਿੱਧੂ ਦੀ ਵਾਪਸੀ? - salman
ਪੁਲਵਾਮਾ ਹਮਲੇ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੂੰ ਕਪਿਲ ਦੇ ਸ਼ੌਅ ਵਿੱਚੋਂ ਕਿਨਾਰਾ ਕਰਨਾ ਪਿਆ ਸੀ ਕਿਉਂ ਕਿ ਦਰਸ਼ਕਾਂ ਨੇ ਉਨ੍ਹਾਂ ਦੇ ਬਿਆਨ ਦਾ ਵਿਰੋਧ ਕੀਤਾ ਸੀ। ਹੁਣ ਖ਼ਬਰਾਂ ਆ ਰਹੀਆਂ ਹਨ ਕਿ ਕਪਿਲ ਦੇ ਸ਼ੌਅ 'ਚ ਹੋਵੇਗੀ ਸਿੱਧੂ ਦੀ ਵਾਪਸੀ ਹੋ ਸਕਦੀ ਹੈ।
ਹੈਦਰਾਬਾਦ : ਪੁਲਵਾਮਾ ਹਮਲੇ ਤੋਂ ਬਾਅਦ ਸਾਬਕਾ ਕ੍ਰਿਕੇਟਰ ਅਤੇ ਰਾਜਨੇਤਾ ਨਵਜੋਤ ਸਿੰਘ ਸਿੱਧੂ ਨੂੰ ਕੜੀ ਆਲੋਚਨਾ ਦਾ ਸ਼ਿਕਾਰ ਹੋਣਾ ਪਿਆ ਸੀ। ਇਸ ਦੇ ਨਾਲ ਹੀ ਕਪਿਲ ਦੇ ਸ਼ੌਅ ਵਿੱਚੋਂ ਉਨ੍ਹਾਂ ਨੂੰ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਸੀ। ਪਰ ਹੁਣ ਖ਼ਬਰਾਂ ਸਾਹਮਣੇ ਆ ਰਹੀਆ ਹਨ ਕਿ ਸ਼ੌਅ ਦੇ ਪ੍ਰੋਡੂਸਰ ਸਲਮਾਨ ਖਾਨ ਸਿੱਧੂ ਨੂੰ ਵਾਪਿਸ ਲੈਣਾ ਚਾਹੁੰਦੇ ਹਨ।
ਜੀ ਹਾਂ । ਸੁਤਰਾਂ ਮੁਤਾਬਿਕ ਚੈਨਲ ਅਤੇ ਸਲਮਾਨ ਮਾਮਲਾ ਠੰਡੇ ਹੋਣ ਦਾ ਇੰਤਜ਼ਾਰ ਕਰ ਸਨ। ਇਸ ਤੋਂ ਬਾਅਦ ਉਹ ਸਿੱਧੂ ਨੂੰ ਸ਼ੌਅ 'ਤੇ ਵਾਪਿਸ ਬੁਲਾ ਲੈਣਗੇ।
ਦੱਸ ਦਈਏ ਕਿ ਸਿੱਧੂ ਨੂੰ ਸ਼ੌਅ ਤੋਂ ਬਾਹਰ ਹੋਣ ਤੋਂ ਬਾਅਦ ਅਰਚਨਾ ਪੂਰਨ ਸਿੰਘ ਨੂੰ ਉਨ੍ਹਾਂ ਦੀ ਥਾਂ ਤੇ ਲੈ ਕੇ ਆਉਂਦਾ ਗਿਆ ਸੀ। ਇੰਨ ਦਿਨਾਂ 'ਚ ਅਰਚਨਾ ਪੂਰਨ ਸਿੰਘ ਹੀ ਸ਼ੌਅ ਦੀ ਸ਼ੂਟਿੰਗ ਕਰ ਰਹੀ ਹੈ।