ਨਵੀਂ ਦਿੱਲੀ: ਬਾਲੀਵੁੱਡ ਅਦਾਕਾਰਾ ਸ਼ਿਲਪਾ ਸ਼ੈਟੀ ਦੇ ਪਤੀ ਰਾਜ ਕੁੰਦਰਾ ਨੂੰ ਪੋਰਨੋਗ੍ਰਾਫੀ ਦੇ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਹੈ। ਉੱਥੇ ਹੀ ਦੂਜੇ ਪਾਸੇ ਪਤੀ ਦੇ ਇਸ ਮਾਮਲੇ ਤੋਂ ਬਾਅਦ ਹੁਣ ਸ਼ਿਲਪਾ ਸ਼ੈਟੀ ਦੇ ਬਾਲੀਵੁੱਡ ਕਮਬੈੱਕ ਦੀ ਪ੍ਰਕ੍ਰਿਰਿਆ ਤੇ ਬ੍ਰੇਕ ਲਗਦਾ ਹੋਇਆ ਦਿਸ ਰਿਹਾ ਹੈ।
ਦੱਸ ਦਈਏ ਕਿ ਸ਼ਿਲਪਾ ਸ਼ੈਟੀ ਦੀ ਫਿਲਮ ਹੰਗਾਮਾ 2 ਆਉਣ ਵਾਲੀ ਹੈ। ਇਸ ਫਿਲਮ ਜਰੀਏ ਸ਼ਿਲਪਾ ਸ਼ੈਟੀ ਲੰਬੇ ਅਰਸੇ ਬਾਅਦ ਬਾਲੀਵੁੱਡ ’ਚ ਵਾਪਸੀ ਕਰਨ ਜਾ ਰਹੀ ਹੈ। ਫਿਲਮ ਹੰਗਾਮਾ 23 ਜੁਲਾਈ ਨੂੰ ਰਿਲੀਜ਼ ਹੋਣ ਵਾਲੀ ਹੈ। ਸਭ ਤੋਂ ਹੈਰਾਨੀ ਦੀ ਗੱਲ ਇਹ ਹੈ ਕਿ ਜਿਸ ਦਿਨ ਸ਼ਿਲਪਾ ਦੀ ਫਿਲਮ ਨੇ ਰਿਲੀਜ਼ ਹੋਣੀ ਹੈ ਉਸੇ ਦਿਨ ਰਾਜ ਕੁੰਦਰ ਦੀ ਗ੍ਰਿਫਤਾਰੀ ’ਤੇ ਕੋਰਟ ਦਾ ਫੈਸਲਾ ਆਉਣ ਵਾਲਾ ਹੈ।
ਕਾਬਿਲੇਗੌਰ ਹੈ ਕਿ ਰਾਜ ਕੁੰਦਰਾ ਨੂੰ 19 ਜੁਲਾਈ ਨੂੰ ਪੋਰਨੋਗ੍ਰਾਫੀ ਫਿਲਮ ਬਣਾਉਣ ਦੇ ਮਾਮਲੇ ’ਚ ਗ੍ਰਿਫਤਾਰ ਕੀਤਾ ਗਿਆ ਸੀ ਕੋਰਟ ਨੇ ਉਨ੍ਹਾਂ ਨੂੰ 3 ਦਿਨ ਦੀ ਪੁਲਿਸ ਕਸਟਡੀ ’ਚ ਭੇਜ ਦਿੱਤਾ ਸੀ।