ਮੁੰਬਈ: ਹਿੰਦੀ ਸਿਨੇਮਾ ਦੇ ਸੁਪਰਸਟਾਰ ਸ਼ਾਹਰੁਖ ਖ਼ਾਨ ਇੱਕ ਆਨਲਾਈਨ ਸਮਾਗਮ 'ਵਨ ਵਰਲਡ: ਟੂਗੇਦਰ ਐਟ ਹੋਮ' ਨਾਲ ਜੁੜਣ ਲਈ ਬਿਲਕੁਲ ਤਿਆਰ ਹਨ। ਅਮਰੀਕਾ ਦੀ ਮਸ਼ਹੂਰ ਸਿੰਗਰ ਲੇਡੀ ਗਾਗਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਸ ਆਨਲਾਈਨ ਸਮਾਗਮ ਦੀ ਘੋਸ਼ਣਾ ਕੀਤੀ ਸੀ।
ਪ੍ਰਿਅੰਕਾ ਤੋਂ ਬਾਅਦ 'one world together at home' ਨਾਲ ਜੁੜੇ ਸ਼ਾਹਰੁਖ ਖ਼ਾਨ, ਇਕੱਠਾ ਕਰਨਗੇ ਜ਼ਰੂਰਤਮੰਦ ਲਈ ਫੰਡ
ਅਮਰੀਕਾ ਦੀ ਮਸ਼ਹੂਰ ਸਿੰਗਰ ਲੇਡੀ ਗਾਗਾ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਇਸ ਆਨਲਾਈਨ ਸਮਾਗਮ ਦੀ ਘੋਸ਼ਣਾ ਕੀਤੀ ਸੀ। ਹੁਣ ਸ਼ਾਹਰੁਖ ਦੇ ਨਾਲ ਨਾਲ ਅਦਾਕਾਰਾ ਪ੍ਰਿਅੰਕਾ ਚੋਪੜਾ ਵੀ ਇਸ ਨਾਲ ਜੁੜ ਰਹੀ ਹੈ।
ਫ਼ੋਟੋ
ਇਸ ਸਮਾਗਮ ਤੋਂ ਫੰਡ ਇਕੱਠਾ ਕੀਤਾ ਜਾਵੇਗਾ, ਜਿਸ ਨਾਲ ਦੁਨੀਆ ਭਰ ਦੇ ਜ਼ਰੂਰਤਮੰਦਾਂ ਦੀ ਮਦਦ ਕੀਤੀ ਜਾਵੇਗੀ। ਸ਼ਾਹਰੁਖ ਦੇ ਨਾਲ ਨਾਲ ਅਦਾਕਾਰਾ ਪ੍ਰਿਅੰਕਾ ਚੋਪੜਾ ਵੀ ਇਸ ਨਾਲ ਜੁੜ ਰਹੀ ਹੈ।
ਅਮਰੀਕਾ ਦੇ ਲੋਕਪ੍ਰਿਆ ਟਾਕ ਸ਼ੋਅ ਦੇ ਹੋਸਟ ਜਿਮੀ ਫਾਲਨ, ਜਿਮੀ ਕਿਮੇਲ ਤੇ ਸਟੀਫਨ ਇਸ ਸ਼ੋਅ ਨੂੰ ਹੋਸਟ ਕਰਨਗੇ। ਇਸ ਸਮਾਗਮ ਦਾ ਪ੍ਰਸਾਰਣ 18 ਅਪ੍ਰੈਲ ਨੂੰ ਅਮਰੀਕਾ ਦੇ ਟੀਵੀ ਨੈਟਫਲਿਕਸ ਏਬੀਸੀ, ਸੀਬੀਸੀ ਤੇ ਐਨਬੀਸੀ ਉੱਤੇ ਨਾਲੋਂ ਨਾਲੋਂ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸਮਾਗਮ ਦਾ ਪ੍ਰਸਾਰਣ ਆਨਲਾਈਨ ਵੀ ਹੋਵੇਗਾ।