ਪੰਜਾਬ

punjab

ETV Bharat / sitara

ਸ਼ਬਾਨਾ ਆਜ਼ਮੀ ਨੇ ਸਾਂਝੇ ਕੀਤੇ ਜਾਵੇਦ ਅਖ਼ਤਰ ਦੇ ਮਜ਼ੇਦਾਰ ਕਿੱਸੇ

ਅਦਾਕਾਰਾ ਸ਼ਬਾਨਾ ਆਜ਼ਮੀ ਫੇਸਬੁੱਕ ਲਾਈਵ ਆਈ ਅਤੇ ਜਾਵੇਦ ਸਾਬ੍ਹ ਤੇ ਉਨ੍ਹਾਂ ਦੇ ਸੂਪ ਪੀਣ ਨੂੰ ਲੈ ਕੇ ਇੱਕ ਮਜ਼ੇਦਾਰ ਕਿੱਸਾ ਸਾਂਝਾ ਕੀਤਾ। ਦੱਸ ਦੇਈਏ ਕਿ ਸ਼ਬਾਨਾ ਤੇ ਜਾਵੇਦ ਸਾਬ੍ਹ ਇੱਕ ਵਰਚੂਅਲ ਇੰਟਰਵਿਊ ਦਾ ਹਿੱਸਾ ਬਣੇ, ਜਿਸ ਵਿੱਚ ਉਨ੍ਹਾਂ ਨੇ ਆਪਣੀ ਜ਼ਿੰਦਗੀ, ਦੁਨੀਆ, ਫ਼ਿਲਮਾਂ ਤੇ ਕਈ ਹੋਰ ਮੁੱਦਿਆਂ ਉੱਤੇ ਗ਼ੱਲ ਕੀਤੀ।

shabana azmi says javed did not notice her beaty spot in 37 years
shabana azmi says javed did not notice her beaty spot in 37 years

By

Published : Apr 27, 2020, 9:41 PM IST

ਮੁੰਬਈ: ਕੋਰੋਨਾ ਵਾਇਰਸ ਕਾਰਨ ਲੱਗੇ ਲੌਕਡਾਊਨ ਵਿੱਚ ਸਾਰੇ ਸਿਤਾਰੇ ਆਪਣੇ ਘਰਾਂ 'ਚ ਹਨ। ਇਸ ਦਰਮਿਆਨ ਉਹ ਆਪਣੇ ਫ਼ੈਨਜ਼ ਨਾਲ ਸੋਸ਼ਲ ਮੀਡੀਆ ਰਾਹੀਂ ਜੁੜੇ ਹੋਏ ਹਨ। ਹਾਲ ਹੀ ਵਿੱਚ ਅਦਾਕਾਰਾ ਸ਼ਬਾਨਾ ਆਜ਼ਮੀ ਫੇਸਬੁੱਕ ਲਾਈਵ ਹੋਈ ਅਤੇ ਜਾਵੇਦ ਤੇ ਉਨ੍ਹਾਂ ਦੇ ਸੂਪ ਪੀਣ ਨੂੰ ਲੈ ਕੇ ਇੱਕ ਮੱਜ਼ੇਦਾਰ ਕਿੱਸਾ ਸਾਂਝਾ ਕੀਤਾ।

ਦਰਅਸਲ, ਸ਼ਬਾਨਾ ਤੇ ਜਾਵੇਦ ਸਾਬ੍ਹ ਇੱਕ ਵਰਚੂਅਲ ਇੰਟਰਵਿਊ ਦਾ ਹਿੱਸਾ ਬਣੇ, ਜਿਸ ਵਿੱਚ ਉਨ੍ਹਾਂ ਨੇ ਆਪਣੀ ਜ਼ਿੰਦਗੀ, ਦੁਨੀਆ, ਫ਼ਿਲਮਾਂ ਤੇ ਕਈ ਹੋਰ ਮੁੱਦਿਆਂ ਉੱਤੇ ਗ਼ੱਲ ਕੀਤੀ।

ਇਸੇ ਦੌਰਾਨ ਅਦਾਕਾਰਾ ਨੇ ਦੱਸਿਆ ਕਿ ਜਾਵੇਦ ਸਾਬ੍ਹ ਨੇ ਪੁੱਛਿਆ,"ਇਹ ਤੁਹਾਡੇ ਥੋਡੀ 'ਤੇ ਤਿਲ ਕਦੋ ਤੋਂ ਹੈ?" ਤਦ ਅਦਾਕਾਰਾ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਤਿਲ ਬਚਪਨ ਤੋਂ ਹੀ ਹੈ ਤੇ ਸਾਨੂੰ ਪਿਛਲੇ 37 ਸਾਲ ਹੋ ਗਏ ਨਾਲ ਰਹਿੰਦਿਆਂ ਨੂੰ ਉਦੋਂ ਤਾਂ ਇਨ੍ਹਾਂ ਨੇ ਨੋਟਿਸ ਨਹੀਂ ਕੀਤਾ। ਪਰ ਕੋਰੋਨਾ ਕਾਰਨ ਇਸ ਉੱਤੇ ਜਾਵੇਦ ਸਾਬ੍ਹ ਦਾ ਧਿਆਨ ਹੁਣ ਗਿਆ ਹੈ।

ਇਸੇ ਦੌਰਾਨ ਅਦਾਕਾਰਾ ਦੀਆਂ ਗੱਲਾਂ ਵਿਚਕਾਰ ਜਾਵੇਦ ਸਾਬ੍ਹ ਨੇ ਮਜ਼ਾਕੀਆ ਅੰਦਾਜ਼ ਵਿੱਚ ਕਿਹਾ, "ਮੈਂ ਤਾਂ ਕਦੋਂ ਦਾ ਇਨ੍ਹਾਂ ਦੀਆਂ ਅੱਖਾਂ ਵਿੱਚ ਦੇਖ ਰਿਹਾ ਸੀ।"

ਇਸ ਤੋਂ ਬਾਅਦ ਅਦਾਕਾਰਾ ਨੇ ਦੱਸਿਆ ਕਿ ਇੱਕ ਦਿਨ ਜਾਵੇਦ ਸਾਬ੍ਹ ਸੂਪ ਪੀ ਰਹੇ ਸਨ, ਪਰ ਉਹ ਸੂਪ ਪੀਣ ਤੋਂ ਜ਼ਿਆਦਾ ਸੁੱਟ ਰਹੇ ਸਨ। ਇਸ 'ਤੇ ਉਨ੍ਹਾਂ ਨੂੰ ਕਾਫ਼ੀ ਗੁੱਸਾ ਆ ਗਿਆ ਤੇ ਉਨ੍ਹਾਂ ਨੇ ਕਿਹਾ,"ਜਾਵੇਦ ਇਸ ਤਰ੍ਹਾਂ ਖਾਓਗੇ ਤਾਂ ਤੁਸੀਂ ਕਿੰਨਾ ਖਾਓਗੇ ਤੇ ਕਿੰਨਾ ਸੁੱਟੋਗੇ?"

ਇਸ ਦੇ ਨਾਲ ਹੀ ਜਾਵੇਦ ਅਖ਼ਤਰ ਨੇ ਜ਼ਬਰਦਸਤ ਅੰਦਾਜ਼ ਵਿੱਚ ਜਵਾਬ ਦਿੰਦੇ ਹੋਏ, 'ਅਭੀ ਨਾ ਜਾਓ ਛੋੜਕਰ' ਗਾਣਾ ਗਾਉਣਾ ਸ਼ੁਰੂ ਕਰ ਦਿੱਤਾ। ਪਰ ਮਜ਼ੇਦਾਰ ਗ਼ੱਲ ਇਹ ਸੀ ਕਿ ਜਾਵੇਦ ਅਖ਼ਤਰ ਨੇ ਆਪਣਾ ਲੇਖਕ ਵਾਲਾ ਦਿਮਾਗ ਚਲਾਉਂਦੇ ਹੋਏ ਇਸ ਗਾਣੇ ਦੇ ਸਾਰੇ ਬੋਲ ਹੀ ਬਦਲ ਦਿੱਤੇ।

ਜਾਵੇਦ ਅਖ਼ਬਰ ਨੇ ਗਾਣੇ ਨੂੰ ਇਸ ਤਰ੍ਹਾਂ ਗਾਇਆ, 'ਜੋ ਇਸ ਤਰ੍ਹਾਂ ਸੇ ਖਾਓਗੇ, ਤੋ ਕਿਤਨਾ ਗਿਰਾਓਗੇ, ਜੋ ਸੂਪ ਇਸ ਪੇ ਗਿਰ ਗਿਆ ਤੋ ਜਾਨਤੇ ਹੋ ਹੋਗਾ ਕਿਆ..ਯੇ ਦਾਗ ਧੁਲ ਨਾ ਪਾਏਗਾ, ਯੇ ਦਾਗ ਧੁਲ ਨਾ ਪਾਏਗਾ।'

ਇਸ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫ਼ੀ ਵਾਇਰਲ ਹੋ ਰਿਹਾ ਹੈ।

ABOUT THE AUTHOR

...view details