ਮੁੰਬਈ: ਬਾਲੀਵੁੱਡ ਅਦਾਕਾਰ ਸਲਮਾਨ ਖ਼ਾਨ ਦੀ ਫ਼ਿਲਮ 'ਮੈਨੇ ਪਿਆਰ ਕੀਆ' ਸੁਪਰਹਿਟ ਫਿਲਮ ਸੀ। ਫ਼ਿਲਮ ਵਿੱਚ ਸਲਮਾਨ ਅਤੇ ਭਾਗਿਆਸ਼੍ਰੀ ਦੀ ਜੋੜੀ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਸੀ। ਸਲਮਾਨ ਨੇ ਹਾਲ ਹੀ 'ਚ ਫ਼ਿਲਮ ਦਾ ਇੱਕ ਸੀਨ ਦੁਬਾਰਾ ਬਣਾਇਆ ਹੈ, ਜਿਸ ਨੂੰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਹੈ।
ਕੋਵਿਡ-19: ਸਲਮਾਨ ਖ਼ਾਨ ਨੇ 'ਮੈਨੇ ਪਿਆਰ ਕੀਆ' ਦੀ ਬਣਾਈ ਵੀਡੀਓ, ਸੋਸ਼ਲ ਮੀਡੀਆ 'ਤੇ ਹੋਈ ਵਾਇਰਲ - ਕੋਰੋਨਾ ਵਾਇਰਸ
ਸਲਮਾਨ ਨੇ ਹਾਲ ਹੀ 'ਚ ਫ਼ਿਲਮ 'ਮੈਨੇ ਪਿਆਰ ਕੀਆ' ਸੁਪਰਹਿਟ ਫ਼ਿਲਮ ਦੇਇੱਕ ਸੀਨ ਦੁਬਾਰਾ ਬਣਾਇਆ ਹੈ, ਜਿਸ ਨੂੰ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਸਾਂਝਾ ਕੀਤਾ ਹੈ।
ਫ਼ੋਟੋ
ਦਰਅਸਲ, ਫ਼ਿਲਮ ਦਾ ਇੱਕ ਸੀਨ ਸੀ, ਜਿਸ 'ਚ ਸਲਮਾਨ ਨੇ ਸ਼ੀਸ਼ੇ 'ਤੇ ਲਿਪਸਟਿਕ ਦੇ ਨਿਸ਼ਾਨ 'ਤੇ ਚੁੰਮਿਆ ਸੀ, ਪਰ ਸਲਮਾਨ ਨੇ ਇਸ ਨੂੰ ਦੁਬਾਰਾ ਸ਼ੁਰੂ ਕਰਦੇ ਹੋਏ ਇਸ ਨੂੰ ਕੋਰੋਨਾ ਨਾਲ ਜੋੜ ਦਿੱਤਾ ਹੈ। ਇਸ ਸੀਨ ਨੂੰ ਮੁੜ ਬਣਾਉਂਦਿਆਂ ਸਲਮਾਨ ਖ਼ਾਨ ਨੇ ਸ਼ੀਸ਼ੇ 'ਤੇ ਲਿਪਸਟਿਕ ਦੇ ਨਿਸ਼ਾਨ ਕੋਲ ਜਾਂਦੇ ਹਨ ਤੇ ਫਿਰ ਉਹ ਸੈਨੇਟਾਈਜ਼ਰ ਨਾਲ ਉਸ ਨਿਸ਼ਾਨ ਸਾਫ਼ ਕਰਦੇ ਹਨ। ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।
ਹੋਰ ਪੜ੍ਹੋ: ਸਲਮਾਨ ਖ਼ਾਨ ਨੇ ਫਿਰ ਵਧਾਇਆ ਮਦਦ ਦਾ ਹੱਥ, 50 ਮਜ਼ਦੂਰ ਔਰਤਾਂ ਦੀ ਕੀਤੀ ਮਦਦ