ਸਲਮਾਨ ਇਕ ਚੰਗੇ ਸਲਾਹਕਾਰ :ਕੈਟਰੀਨਾ ਕੈਫ਼ - katrina kaif
ਫ਼ਿਲਮ 'ਭਾਰਤ' ਦੀ ਅਦਾਕਾਰਾ ਕੈਟਰੀਨਾ ਨੂੰ ਇਕ ਇੰਟਰਵਿਊ 'ਚ ਪੁਛਿਆ ਗਿਆ ਕਿ ਜੇਕਰ ਸਲਮਾਨ ਖ਼ਾਨ ਅਦਾਕਾਰ ਨਾ ਹੁੰਦੇ ਤਾਂ ਉਹ ਕੀ ਹੁੰਦੇ, ਇਸ ਦਾ ਜਵਾਬ ਕੈਟਰੀਨਾ ਨੇ ਦਿੱਤਾ ਸਲਾਹਕਾਰ।
ਮੁੰਬਈ:'ਭਾਰਤ' 'ਚ ਅਦਾਕਾਰ ਸਲਮਾਨ ਖ਼ਾਨ ਦੀ ਕੋ-ਸਟਾਰ ਕੈਟਰੀਨਾ ਕੈਫ਼ ਦਾ ਕਹਿਣਾ ਹੈ ਕਿ ਸਲਮਾਨ ਇਕ ਚੰਗੇ ਸਲਾਹਕਾਰ ਹਨ।
ਦੱਸ ਦਈਏ ਕਿ ਇਹ ਗੱਲ ਕੈਟਰੀਨਾ ਨੇ ਇਕ ਨਿਜੀ ਇੰਟਰਵਿਊ ਦੇ ਵੇਲੇ ਕਹੀ।
ਕੈਟਰੀਨਾ ਨੇ ਕਿਹਾ, "ਸਲਮਾਨ ਕਾਫ਼ੀ ਹਸਮੁੱਖ ਹਨ। ਉਹ ਤੁਹਾਨੂੰ ਪੂਰੀ ਖੁੱਲ ਦਿੰਦੇ ਹਨ ਤਾਂਕਿ ਤੁਸੀਂ ਚੀਜਾਂ ਨੂੰ ਵੇਖ ਕੇ ਸਮਝ ਪਾਓ। ਸਲਮਾਨ ਦੇ ਆਪਣੇ ਸਿਸਟਮ ਹਨ ਕਦੀ-ਕਦੀ ਉਹ ਔਖੇ ਵੀ ਲੱਗਦੇ ਹਨ।"
ਇਸ ਇੰਟਰਵਿਊ 'ਚ ਜਦੋਂ ਕੈਟਰੀਨਾ ਤੋਂ ਇਹ ਪੁਛਿਆ ਗਿਆ ਕਿ ਸਲਮਾਨ ਜੇ ਅਦਾਕਾਰ ਨਾ ਹੁੰਦੇ ਤਾਂ ਉਹ ਕਿਹੜੇ ਕੰਮ 'ਚ ਹੁੰਦੇ ਤਾਂ ਉਨ੍ਹਾਂ ਕਿਹਾ ਕਿ ਸਲਮਾਨ ਇਕ ਚੰਗੇ ਸਲਾਹਕਾਰ ਬਣ ਸਕਦੇ ਹਨ।