ਪੰਜਾਬ

punjab

ETV Bharat / sitara

ਰਣਵੀਰ ਸਿੰਘ ਨਿਭਾਉਣਗੇ 'ਬੈਜੂ ਬਾਵਰਾ' 'ਚ ਮੁੱਖ ਕਿਰਦਾਰ!

ਪਹਿਲੇ ਖ਼ਬਰਾਂ ਆ ਰਹੀਆਂ ਸਨ ਬੈਜੂ ਬਾਵਰਾ 'ਚ ਅਜੇ ਦੇਵਗਨ ਨਜ਼ਰ ਆਉਣਗੇ। ਇਸ ਫ਼ਿਲਮ 'ਚ ਉਨ੍ਹਾਂ ਨੂੰ ਤਾਨਸੇਨ ਦਾ ਕਿਰਦਾਰ ਆਫ਼ਰ ਹੋਇਆ ਸੀ, ਪਰ ਉਨ੍ਹਾਂ ਨੇ ਮਨਾ ਕਰ ਦਿੱਤਾ। ਹੁਣ ਖ਼ਬਰ ਇਹ ਆ ਰਹੀ ਹੈ ਕਿ ਇਸ ਫ਼ਿਲਮ 'ਚ ਰਣਵੀਰ ਸਿੰਘ ਨਜ਼ਰ ਆਉਣਗੇ।

ਫ਼ੋਟੋ

By

Published : Oct 30, 2019, 12:30 PM IST

ਮੁੰਬਈ: ਹਾਲ ਹੀ ਵਿੱਚ ਖ਼ਬਰਾਂ ਇਹ ਆ ਰਹੀਆਂ ਸਨ ਕਿ ਸੰਜੇ ਲੀਲਾ ਭੰਸਾਲੀ ਦੀ ਆਉਣ ਵਾਲੀ ਫ਼ਿਲਮ 'ਬੈਜੂ ਬਾਵਰਾ' 'ਚ ਅਜੇ ਦੇਵਗਨ ਲੀਡ ਰੋਲ 'ਚ ਹੋ ਸਕਦੇ ਹਨ। ਇਸ ਫ਼ਿਲਮ ਨੂੰ ਲੈ ਕੇ ਹੁਣ ਇਹ ਕਿਹਾ ਜਾ ਰਿਹਾ ਹੈ ਕਿ ਭੰਸਾਲੀ ਨੇ ਰਣਵੀਰ ਸਿੰਘ ਨੂੰ ਮੁੱਖ ਕਿਰਦਾਰ ਲਈ ਚੁਣਿਆ ਹੈ।

ਫ਼ਿਲਮ ਦੀ ਕਹਾਣੀ ਇੱਕ ਮਸ਼ਹੂਰ ਸੰਗੀਤਕਾਰ ਦੇ ਬਦਲੇ ਦੀ ਕਹਾਣੀ ਹੋਵੇਗੀ। ਮੀਡੀਆ ਰਿਪੋਰਟਾਂ ਮੁਤਾਬਕ ਰਣਵੀਰ ਇਸ ਫ਼ਿਲਮ 'ਚ ਸੰਗੀਤਕਾਰ ਦਾ ਕਿਰਦਾਰ ਨਿਭਾਉਣਗੇ। ਮੀਡੀਆ ਰਿਪੋਰਟਾਂ ਮੁਤਾਬਿਕ ਫ਼ਿਲਮ 'ਚ ਅਜੇ ਦੇਵਗਨ ਨੂੰ ਤਾਨਸੇਨ ਦਾ ਰੋਲ ਆਫ਼ਰ ਹੋਇਆ ਸੀ, ਪਰ ਉਨ੍ਹਾਂ ਨੇ ਮਨਾ ਕਰ ਦਿੱਤਾ। ਸੰਜੇ ਲੀਲਾ ਭੰਸਾਲੀ ਨੇ ਦੀਵਾਲੀ ਮੌਕੇ 'ਬੈਜੂ ਬਾਵਰਾ' ਦਾ ਐਲਾਨ ਕੀਤਾ ਸੀ। ਹਾਲਾਂਕਿ ਉਸ ਸਮੇਂ ਕਾਸਟ ਨੂੰ ਲੈ ਕੇ ਕੁਝ ਵੀ ਸਾਹਮਣੇ ਨਹੀਂ ਆਇਆ ਸੀ। ਫ਼ਿਲਹਾਲ ਭੰਸਾਲੀ ਆਲਿਆ ਭੱਟ ਨੂੰ ਲੈ ਕੇ 'ਗੰਗੂਬਾਈ ਕਾਠਿਯਾਵੜੀ' ਬਣਾ ਰਹੇ ਹਨ। ਇਸ ਫ਼ਿਲਮ ਦੇ ਪੂਰੇ ਹੋਣ ਤੋਂ ਬਾਅਦ ਉਹ 'ਬੈਜੂ ਬਾਵਰਾ' 'ਤੇ ਕੰਮ ਸ਼ੁਰੂ ਕਰਨਗੇ। ਭੰਸਾਲੀ ਅਤੇ ਰਣਵੀਰ ਦੀ ਜੋੜੀ ਬਾਲੀਵੁੱਡ ਦੀ ਸਭ ਤੋਂ ਸਫ਼ਲ ਨਿਰਦੇਸ਼ਕ-ਅਦਾਕਾਰ ਦੀ ਜੋੜਿਆਂ ਵਿੱਚੋਂ ਇੱਕ ਹੈ। ਭੰਸਾਲੀ ਦੇ ਨਾਲ ਰਣਵੀਰ ਨੇ ਗੋਲੀਆਂ ਦੀ ਰਾਸਲੀਲਾ ਰਾਮਲੀਲਾ, ਬਾਜੀਰਾਓ ਮਸਤਾਨੀ ਅਤੇ ਪਦਮਾਵਤੀ 'ਚ ਕੰਮ ਕੀਤਾ ਹੈ। ਤਿੰਨਾਂ ਹੀ ਫ਼ਿਲਮਾਂ ਬਲਾਕਬਸਟਰ ਰਹੀਆਂ ਅਤੇ ਤਿੰਨਾਂ ਫ਼ਿਲਮਾਂ ਨੇ ਬਾਕਸ ਆਫ਼ਿਸ 'ਤੇ ਚੰਗੀ ਕਮਾਈ ਕੀਤੀ।

ABOUT THE AUTHOR

...view details