ਪੰਜਾਬ

punjab

ETV Bharat / sitara

'83' ਬਾਇਓਪਿਕ ਨਹੀਂ, ਟੀਮ ਦੀ ਕਹਾਣੀ ਹੈ: ਰਣਵੀਰ ਸਿੰਘ

ਈਟੀਵੀ ਭਾਰਤ ਨਾਲ ਹੋਈ ਰਣਵੀਰ ਸਿੰਘ ਸਿੰਘ ਦੀ ਖ਼ਾਸ ਗੱਲਬਾਤ ਵੇਲੇ ਉਨ੍ਹਾਂ ਨੇ ਕਿਹਾ ਕਿ ਫ਼ਿਲਮ '83' ਬਾਇਓਪਿਕ ਫ਼ਿਲਮ ਨਹੀਂ ਹੈ। ਇਹ ਇਕ ਟੀਮ ਦੀ ਕਹਾਣੀ 'ਤੇ ਆਧਾਰਿਤ ਹੈ। ਇਸ ਤੋਂ ਇਲਾਵਾ ਰਣਵੀਰ ਨੇ ਕਿਹਾ ਕਿ ਇਸ ਕਿਰਦਾਰ ਲਈ ਉਨ੍ਹਾਂ 6 ਮਹੀਨੇ ਮਿਹਨਤ ਕੀਤੀ ਹੈ।

ਫ਼ੋਟੋ

By

Published : May 29, 2019, 11:15 PM IST

ਮੁੰਬਈ: ਫ਼ਿਲਮ '83' ਦੀ ਟੀਮ ਸ਼ੂਟਿੰਗ ਲਈ ਲੰਡਨ ਪੁੱਜ ਚੁੱਕੀ ਹੈ। ਇਸ ਦੇ ਚਲਦਿਆਂ ਮੁੰਬਈ ਏਅਰਪੋਟ ਤੋਂ ਰਵਾਨਗੀ ਵੇਲੇ ਮੁੱਖ ਕਿਰਦਾਰ ਅਦਾ ਕਰ ਰਹੇ ਰਣਵੀਰ ਸਿੰਘ ਨਾਲ ਈਟੀਵੀ ਭਾਰਤ ਨੇ ਖ਼ਾਸ ਗੱਲਬਾਤ ਕੀਤੀ।
ਇਸ ਗੱਲਬਾਤ 'ਚ ਉਨ੍ਹਾਂ ਨੇ ਦੱਸਿਆ ਕਿ '83' ਫ਼ਿਲਮ ਬਾਇਓਪਿਕ ਨਹੀਂ ਹੈ। ਉਹ ਇਕ ਟੀਮ ਦੀ ਕਹਾਣੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇਸ ਫ਼ਿਲਮ ਦੇ ਕਿਰਦਾਰ ਲਈ ਉਨ੍ਹਾਂ 6 ਮਹੀਨੇ ਮਿਹਨਤ ਕੀਤੀ ਹੈ। ਕ੍ਰਿਕਟ ਸਿਖਿਆ ਹੈ, ਕਪੀਲ ਦੇਵ ਹੋਰਾਂ ਨਾਲ ਸਮਾਂ ਬਿਤਾਇਆ ਹੈ।

ਦੱਸ ਦਈਏ ਕਿ ਫ਼ਿਲਮ ਦੇ ਸ਼ੂਟ ਸ਼ੁਰੂ ਹੋਣ ਤੋਂ ਪਹਿਲਾਂ ਸਾਰੀ ਟੀਮ ਦੀ ਧਰਮਸ਼ਾਲਾ 'ਚ ਕ੍ਰਿਕਟ ਦੀ ਟ੍ਰੇਨਿੰਗ ਵੀ ਹੋ ਚੁੱਕੀ ਹੈ।ਜ਼ਿਕਰਯੋਗ ਹੈ ਕਿ ਫ਼ਿਲਮ '83' 10 ਅਪ੍ਰੈਲ 2020 ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਵੇਗੀ। ਇਸ ਫ਼ਿਲਮ ਦਾ ਨਿਰਦੇਸ਼ਨ ਕਬੀਰ ਖ਼ਾਨ ਕਰ ਰਹੇ ਹਨ।

ABOUT THE AUTHOR

...view details