ਮੁੰਬਈ: ਅਦਾਕਾਰਾ ਅਨੁਸ਼ਕਾ ਸ਼ਰਮਾ ਆਪਣੇ ਵੱਖਰੇ ਅੰਦਾਜ਼ ਕਰਕੇ ਕਾਫ਼ੀ ਪ੍ਰਸਿੱਧ ਹੈ। ਹਾਲ ਹੀ ਵਿੱਚ ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਜੰਪਸੂਟ ਵਿੱਚ ਕਈ ਫ਼ੋਟੋਆਂ ਨੂੰ ਸਾਂਝਾ ਕੀਤਾ ਹੈ। ਇਸ ਲੁੱਕ ਵਿੱਚ ਅਨੁਸ਼ਕਾ ਕਾਫ਼ੀ ਖ਼ੂਬਸੂਰਤ ਲੱਗ ਰਹੀ ਹੈ, ਜਿਸ ਤੋਂ ਬਾਅਦ ਬਾਲੀਵੁੱਡ ਅਦਾਕਾਰ ਰਣਵੀਰ ਸਿੰਘ ਅਤੇ ਅਰਜੁਨ ਕਪੂਰ ਨੇ ਅਦਾਕਾਰਾ ਦੇ ਇਸ ਨਵੇਂ ਲੁੱਕ ਦੀ ਕਾਫ਼ੀ ਪ੍ਰਸੰਸਾ ਕੀਤੀ ਹੈ। ਅਦਾਕਾਰਾ ਨੇ ਸ਼ਨੀਵਾਰ ਨੂੰ ਮੁੰਬਈ 'ਚ ਇੱਕ ਪ੍ਰੋਗਰਾਮ ਲਈ ਆਪਣੇ ਇਸ ਲੁੱਕ ਦੀਆਂ ਫ਼ੋਟੋਆਂ ਦੀ ਲੜੀ ਪੋਸਟ ਕੀਤੀ।
ਹੋਰ ਪੜ੍ਹੋ: ਜੇ ਇਸ ਤਰ੍ਹਾਂ ਕਰਦੀ ਰਹੀ ਫ਼ਿਲਮ ਵਾਰ ਕਮਾਈ ਤਾਂ ਟੁੱਟ ਸਕਦਾ ਹੈ ਸੁਲਤਾਨ ਦਾ ਰਿਕਾਰਡ
ਅਦਾਕਾਰਾ ਨੇ ਨੀਲੇ ਅਤੇ ਚਿੱਟੇ ਰੰਗ 'ਚ ਚੈੱਕ ਜੰਪਸੂਟ ਦੇ ਨਾਲ ਮੇਲ ਖਾਂਦੀ ਬਲੇਜ਼ਰ ਪਾਈ ਹੋਈ ਹੈ। ਅਨੁਸ਼ਕਾ ਇਸ ਲੁੱਕ ਵਿੱਚ ਕਿਸੇ ਆਫ਼ਿਸ ਦੀ ਬੌਸ ਲੱਗਦੀ ਹੈ। ਅਦਾਕਾਰਾ ਨੇ ਬਲੈਕ ਰੰਗ ਦੀ ਟਾਈ ਅਤੇ ਵਾਈਟ ਕਮੀਜ਼ ਪਾਈ ਹੋਈ ਹੈ। ਅਦਾਕਾਰਾ ਨੇ ਇੱਕ ਫ਼ੋਟੋ ਨੂੰ ਕੈਪਸ਼ਨ ਦਿੱਤਾ, "ਸੂਟ ਬੂਟ ਮੇ" ਅਤੇ ਲਿਖਿਆ, "ਹੇਟਰਸ ਸੁਣ ਨਹੀਂ ਸਕਦੇ।"