ਪੰਜਾਬ

punjab

ETV Bharat / sitara

'ਮਰਦਾਨੀ 2' ਦੀ ਰਿਲੀਜ਼ ਲਈ ਤਿਆਰ

ਰਾਣੀ ਮੁਖਰਜੀ ਸਟਾਰਰ ਫ਼ਿਲਮ 'ਮਰਦਾਨੀ 2' 13 ਦਸੰਬਰ ਨੂੰ ਸਿਨੇਮਾ ਘਰਾਂ 'ਚ ਆਉਣ ਵਾਲੀ ਹੈ। ਇਸ ਫ਼ਿਲਮ ਦੀ ਜਾਣਕਾਰੀ ਯਸ਼ ਰਾਜ ਫਿਲਮਾਂ ਨੇ ਦਿੱਤੀ।

ਫ਼ੋਟੋ

By

Published : Aug 10, 2019, 5:49 PM IST

ਮੁੰਬਈ: ਬਾਲੀਵੁੱਡ ਅਦਾਕਾਰਾ ਰਾਣੀ ਮੁਖ਼ਰਜੀ ਸਟਾਰਰ ਫ਼ਿਲਮ 'ਮਰਦਾਨੀ 2' 13 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਦਾ ਐਲੈਾਨ ਸਨਿੱਚਰਵਾਰ ਨੂੰ ਯਸ਼ ਰਾਜ ਫਿਲਮਾਂ ਨੇ ਕੀਤੀ ਸੀ। ਦੱਸ ਦੇਈਏ ਕਿ ਇਹ ਫਿਲਮ ਰਾਣੀ ਦੀ 2014 ਦੀ ਫ਼ਿਲਮ 'ਮਰਦਾਨੀ' ਦੀ ਸੀਕਵਲ ਹੈ।
ਇਹ ਪ੍ਰਦੀਪ ਸਰਕਾਰ ਦੁਆਰਾ ਨਿਰਦੇਸ਼ਤ ਇੱਕ ਪੁਲਿਸ ਡਰਾਮਾ ਸੀ, ਜੋ ਕਿ ਬੱਚਿਆਂ ਦੀ ਤਸਕਰੀ ਦੇ ਆਲੇ ਦੁਆਲੇ ਘੁੰਮਦਾ ਸੀ। ਰਾਣੀ ਮੁਖ਼ਰਜੀ ਇੱਕ ਸੀਨੀਅਰ ਇੰਸਪੈਕਟਰ ਦੀ ਭੂਮਿਕਾ ਨਿਭਾਈ ਸੀ, ਜੋ ਕਿ ਬੱਚੇ ਦੀ ਤਸਕਰੀ ਦੇ ਰੈਕੇਟ ਦਾ ਕਿੰਗਪਿਨ ਸੀ। ਜਦੋਂ ਕਿ 'ਮਰਦਾਨੀ 2' 'ਚ ਰਾਣੀ 21 ਸਾਲਾ ਖਲਨਾਇਕ ਦੇ ਨਾਲ ਲੜੇਗੀ।
ਅਦਾਕਾਰਾ ਰਾਣੀ ਮੁਖ਼ਰਜੀ ਦੀ ਫ਼ਿਲਮ 'ਮਰਦਾਨਾ 2' ਦਾ ਪਹਿਲਾ ਲੁੱਕ ਅਪ੍ਰੈਲ 'ਚ ਰਿਲੀਜ਼ ਹੋਇਆ ਸੀ। ਜਿਸ ਵਿੱਚ ਉਹ ਪੁਲਿਸ ਦੀ ਵਰਦੀ ਵਿੱਚ ਆਤਮ ਵਿਸ਼ਵਾਸ ਨਾਲ ਦਿਖਾਈ ਦੇ ਰਹੀ ਸੀ। ਰਾਣੀ ਆਪਣੀਆਂ ਫ਼ਿਲਮਾਂ 'ਬਲੈਕ', 'ਨੋ ਵਨ ਕਿਲਡ ਜੇਸਿਕਾ' ਅਤੇ 'ਹਿਚਕੀ' ਨਾਲ ਆਪਣੀ ਪ੍ਰਤੀਭਾ ਨੂੰ ਦਿਖਾਇਆ ਸੀ। ਇਹ ਵੇਖਣਾ ਦਿਲਚਸਪ ਰਹੇਗਾ ਕਿ ਉਹ 'ਮਾਰਦਾਨੀ 2' 'ਚ ਕਿਸ ਰੈਕੇਟ ਦੀ ਝਲਕ ਦੇਵੇਗੀ। ਇਹ ਫ਼ਿਲਮ ਪਹਿਲੀ ਫ਼ਿਲਮ ਦੇ ਲੇਖਕ ਗੋਪੀ ਪੁਥਰਨ ਦੇ ਨਿਰਦੇਸ਼ਨ ਹੇਠ ਬਣੀ ਹੈ। ਇਹ ਫ਼ਿਲਮ 13 ਦਸੰਬਰ ਨੂੰ ਰਿਲੀਜ਼ ਹੋਵੇਗੀ।

ABOUT THE AUTHOR

...view details