ਮੁੰਬਈ: ਮਰਹੂਮ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਆਖ਼ਰੀ ਫ਼ਿਲਮ 'ਦਿਲ ਬੇਚਾਰਾ' ਸ਼ੁੱਕਰਵਾਰ ਨੂੰ ਡਿਜੀਟਿਲ ਪਲੇਟਫਾਰਮ ਉੱਤੇ ਰਿਲੀਜ਼ ਹੋ ਗਈ ਹੈ। ਸੁਸ਼ਾਂਤ ਦੀ ਆਖ਼ਰੀ ਫਿਲਮ 'ਦਿਲ ਬੇਚਾਰਾ' ਨੂੰ ਦੇਖ ਕੇ ਜਿੱਥੇ ਪ੍ਰਸ਼ੰਸਕ ਭਾਵੁਕ ਹੋ ਰਹੇ ਹਨ ਉਥੇ ਫਿਲਮੀ ਅਦਾਕਾਰ ਵੀ 'ਦਿਲ ਬੇਚਾਰਾ' ਨੂੰ ਦੇਖ ਕੇ ਭਾਵੁਕ ਹੋ ਰਹੇ ਹਨ ਤੇ ਸੁਸ਼ਾਂਤ ਸਿੰਘ ਨੂੰ ਯਾਦ ਕਰ ਰਹੇ ਹਨ।
ਸੁਸ਼ਾਂਤ ਸਿੰਘ ਰਾਜਪੂਤ ਨਾਲ ਕੰਮ ਕਰ ਚੁੱਕੀ ਅਦਾਕਾਰਾ ਕ੍ਰਿਤੀ ਸੈਨਨ ਤੇ ਉਨ੍ਹਾਂ ਦੇ ਦੋਸਤ ਰਾਜਕੁਮਾਰ ਰਾਓ ਨੇ ਸੁਸ਼ਾਂਤ ਦੀ ਆਖਰੀ ਫਿਲਮ ਦੇਖ ਕੇ ਸੁਸ਼ਾਂਤ ਸਿੰਘ ਨੂੰ ਯਾਦ ਕੀਤਾ।
ਅਦਾਕਾਰ ਰਾਜਕੁਮਾਰ ਰਾਓ ਫਿਲਮ ਦੇਖਣ ਤੋਂ ਬਾਅਦ ਭਾਵੁਕ ਹੋ ਗਏ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਹੈਂਡਲ ਉੱਤੇ ਇੱਕ ਮੌਨਟਾਜ ਨੂੰ ਸ਼ੇਅਰ ਕੀਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, ਦਿਲ ਬੇਚਾਰਾ ਨੇ ਇੱਕ ਵਾਰ ਫਿਰ ਮੇਰਾ ਦਿਲ ਤੋੜ ਦਿੱਤਾ। ਇਹ ਇੱਕ ਖੂਬਸੂਰਤ ਤੇ ਦਿਲ ਛੂਣ ਵਾਲੀ ਫ਼ਿਲਮ ਹੈ। ਸੁਸ਼ਾਂਤ ਨੇ ਇਸ ਵਿੱਚ ਬਹੁਤ ਵਧਿਆ ਪੇਸ਼ਕਾਰੀ ਕੀਤੀ ਹੈ। ਉਸ ਦੀ ਖੂਬਸੁਰਤੀ ਤੇ ਜੋਸ਼ ਦਾ ਕੋਈ ਜਵਾਬ ਨਹੀਂ ਹੈ ਤੇ ਉਨ੍ਹਾਂ ਦੀ ਖੂਬਸੁਰਤ ਮੁਸਕਰਾਹਟ। ਸਾਡੇ ਸੁਪਰਸਟਾਰ। ਬਹੁਤ ਹੀ ਸ਼ਾਨਦਾਰ ਡੈਬਯੂ ਹੈ ਤੁਹਾਡਾ ਮੁਕੇਸ਼ ਛਾਬੜਾ ਤੇ ਸੰਜਨਾ ਸਾਂਘੀ ਤੁਸੀਂ ਫ਼ਿਲਮ ਵਿੱਚ ਕਮਾਲ ਕਰ ਦਿੱਤਾ ਹੈ। ਏ.ਆਰ ਰਹਿਮਾਨ ਤੁਹਾਨੂੰ ਸਲਾਮ ਹੈ ਸਰ।